ਅਕਾਲੀ ਦਲ (ਅ) ਵੱਲੋਂ 45 ਉਮੀਦਵਾਰਾਂ ਦੀ ਸੂਚੀ ਜਾਰੀ
January 4,2012
ਪੰਜਾਬੀ ਟ੍ਰ੍ਰਿਬਿਊਨ 4.1.12
ਅਕਾਲੀ ਦਲ (ਅੰਮ੍ਰਿਤਸਰ) ਨੇ 45 ਉਮੀਦਵਾਰ ਐਲਾਨ
ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਜਨਵਰੀ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ 45 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦਲ ਵੱਲੋਂ ਜਾਰੀ ਕੀਤੀ ਇਸ ਪਲੇਠੀ ਸੂਚੀ ਵਿੱਚ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਬੇਟੇ ਈਮਾਨ ਸਿੰਘ ਦਾ ਨਾਂ ਸ਼ਾਮਲ ਨਹੀਂ ਹੈ। ਦਲ ਵੱਲੋਂ ਅਗਲੀ ਸੂਚੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਉਮੀਦਵਾਰਾਂ ਬਾਰੇ ਅੰਤਿਮ ਫੈਸਲਾ ਲਏ ਜਾਣ ਤੋਂ ਬਾਅਦ ਜਾਰੀ ਕੀਤੀ ਜਾਵੇਗੀ। ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਇਸ ਵਾਰ ਵੀ ਖ਼ਾਲਿਸਤਾਨ ਦੇ ਮੁੱਦੇ ’ਤੇ ਚੋਣ ਲੜਣਗੇ ਅਤੇ 117 ਸੀਟਾਂ ਉੱਤੇ ਹੀ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਹੀ ਭ੍ਰਿਸ਼ਟ ਹਨ ਅਤੇ ਇਨ੍ਹਾਂ ਤੋਂ ਸਾਫ ਸੁਥਰੇ ਪ੍ਰਸ਼ਾਸਨ ਦੀ ਆਸ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਆਨੰਦ ਮੈਰਿਜ ਐਕਟ ਨੂੰ ਬਿਨਾਂ ਦੇਰੀ ਲਾਗੂ ਕਰਨ ਦੀ ਮੰਗ ਕੀਤੀ ਹੈ।
ਸ੍ਰੀ ਮਾਨ ਨੇ ਕਿਹਾ ਕਿ ਉਹ ਆਪਣੇ ਹਲਕੇ ਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਲਈ ਸੀਟ ਦਾ ਐਲਾਨ ਹੋਣ ਤੋਂ ਬਾਅਦ ਹੀ ਕਰਨਗੇ। ਦਲ ਵੱਲੋਂ ਅੱਜ ਜਾਰੀ ਕੀਤੀ ਗਈ ਸੂਚੀ ਵਿੱਚ ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ ਨੂੰ ਮਹਿਲ ਕਲਾਂ, ਮਨਜੀਤ ਸਿੰਘ ਮੱਲਾ ਨੂੰ ਮੋਗਾ, ਹਰਪਾਲ ਸਿੰਘ ਕੁੱਸਾ ਨੂੰ ਬਾਘਾ ਪੁਰਾਣਾ, ਨਿਸ਼ਾਨ ਸਿੰਘ ਨੂੰ ਧਰਮਕੋਟ, ਦਰਸ਼ਨ ਸਿੰਘ ਮਾਣੂਕੇ ਨੂੰ ਨਿਹਾਲ ਸਿੰਘ ਵਾਲਾ, ਠੇਕੇਦਾਰ ਭਾਨ ਸਿੰਘ ਨੂੰ ਨਾਭਾ, ਲਾਭ ਸਿੰਘ ਪੈਂਦ ਨੂੰ ਸ਼ਤਰਾਣਾ, ਹਰਚੰਦ ਸਿੰਘ ਮੰਡਿਆਣਾ ਨੂੰ ਘਨੌਰ, ਸ਼ਾਹਬਾਜ਼ ਸਿੰਘ ਡਸਕਾ ਨੂੰ ਸੁਨਾਮ, ਗੁਰਦੀਪ ਸਿੰਘ ਫੱਗੂਵਾਲਾ ਨੂੰ ਦਿੜ੍ਹਬਾ, ਗੁਰਨੈਬ ਸਿੰਘ ਰਾਮਪੁਰਾ ਨੂੰ ਸੰਗਰੂਰ, ਸੂਬੇਦਾਰ ਹਰਦੇਵ ਸਿੰਘ ਰਾਜੋਮਾਜਰਾ ਨੂੰ ਧੂਰੀ, ਧਰਮ ਸਿੰਘ ਕਲੌੜ ਨੂੰੂ ਬੱਸੀ ਪਠਾਣਾਂ, ਰਾਜਿੰਦਰ ਸਿੰਘ ਜਵਾਹਰਕੇ ਨੂੰ ਸਰਦੂਲਗੜ੍ਹ, ਅਮਰਜੀਤ ਸਿੰਘ ਖੁਡਾਲ ਕਲਾਂ ਨੂੰ ਬੁਢਲਾਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਜ਼ੀਰਾ, ਜੋਗਿੰਦਰ ਸਿੰਘ ਬੈਟੂਕਦੀਮ ਨੂੰ ਗੁਰੂ ਹਰਸਹਾਏ, ਬੋਹਤ ਸਿੰਘ ਥਿੰਦ ਨੂੰ ਫਿਰੋਜ਼ਪੁਰ, ਸੁਰਿੰਦਰ ਕੁਮਾਰ ਘੁਬਾਇਆ ਨੂੰ ਜਲਾਲਾਬਾਦ, ਰੱਤੀ ਰਾਮ ਰਾਸਰਾ ਨੂੰ ਬੱਲੂਆਣਾ, ਬਲਦੇਵ ਸਿੰਘ ਵੜਿੰਗ ਨੂੰ ਗਿੱਦੜਬਾਹਾ, ਇਕਬਾਲ ਸਿੰਘ ਬਰੀਵਾਲਾ ਨੂੰ ਲੰਬੀ, ਬਾਬਾ ਸੁਰਿੰਦਰ ਹਰੀ ਸਿੰਘ ਨੂੰ ਮੁਕਤਸਰ, ਰੇਸ਼ਮ ਸਿੰਘ ਬਾਮ ਨੂੰ ਮਲੋਟ, ਸੁਰਿੰਦਰ ਸਿੰਘ ਸੰਧੂ ਨੂੰ ਫਰੀਦਕੋਟ, ਕਰਮਜੀਤ ਸਿੰਘ ਸਿੱਖਾਂਵਾਲਾ ਨੂੰ ਕੋਟਕਪੂਰਾ, ਸੁਲੱਖਣ ਸਿੰਘ ਸ਼ਾਹਕੋਟ ਨੂੰ ਸ਼ਾਹਕੋਟ, ਗੁਰਮੁੱਖ ਸਿੰਘ ਜਲੰਧਰੀ ਨੂੰ ਜਲੰਧਰ ਛਾਉਣੀ, ਸੁੱਚਾ ਸਿੰਘ ਬਿਸ਼ਨਪੁਰਾ ਨੂੰ ਫਗਵਾੜਾ, ਰਾਜਿੰਦਰ ਸਿੰਘ ਫੌਜੀ ਨੂੰ ਭੁਲੱਥ, ਅਵਤਾਰ ਸਿੰਘ ਖੱਖ ਨੂੰ ਟਾਂਡਾ ਉੜਮੁੜ, ਗੁਰਨਾਮ ਸਿੰਘ ਸਿੰਗੜੀਵਾਲ ਨੂੰ ਹੁਸ਼ਿਆਰਪੁਰ, ਗੁਲਵਿੰਦਰ ਸਿੰਘ ਬੈਂਸ ਨੂੰ ਗੜ੍ਹਸ਼ੰਕਰ, ਜਗਦੀਸ਼ ਸਿੰਘ ਖਾਲਸਾ ਨੂੰ ਚੱਬੇਵਾਲ, ਅਮਰਜੀਤ ਸਿੰਘ ਭਾਨਾ ਨੂੰ ਦਸੂਹਾ, ਗੁਰਵਤਨ ਸਿੰਘ ਨੂੰ ਮੁਕੇਰੀਆਂ, ਗੁਰਦੀਪ ਸਿੰਘ ਗੜ੍ਹਦੀਵਾਲਾ ਨੂੰ ਸ਼ਾਮ ਚੁਰਾਸੀ, ਨਾਜਰ ਸਿੰਘ ਨੂੰ ਸਾਹਨੇਵਾਲ, ਅਮਰੀਕ ਸਿੰਘ ਨੰਗਲ ਨੂੰ ਅਜਨਾਲਾ, ਸੁੱਚਾ ਸਿੰਘ ਗੱਗੜਭਾਣਾ ਨੂੰ ਖਡੂਰ ਸਾਹਿਬ, ਅਵਤਾਰ ਸਿੰਘ ਤੂਫਾਨ ਨੂੰ ਮਜੀਠਾ, ਦਵਿੰਦਰ ਸਿੰਘ ਫੱਤਾਹਪੁਰ ਨੂੰ ਅੰਮ੍ਰਿਤਸਰ ਉੱਤਰੀ, ਅਮਰ ਸਿੰਘ ਖਾਲਸਾ ਨੂੰ ਅੰਮ੍ਰਿਤਸਰ ਦੱਖਣੀ, ਗੁਰਮੀਤ ਸਿੰਘ ਔਲਖ ਨੂੰ ਜਲੰਧਰ ਕੇਂਦਰੀ ਅਤੇ ਗੁਰਪ੍ਰੀਤ ਸਿੰਘ ਝੱਬਰ ਨੂੰ ਮੌੜ ਤੋਂ ਟਿਕਟ ਦਿੱਤੀ ਗਈ ਹੈ। ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਪੌਣੇ ਛੇ ਲੱਖ ਵੋਟ ਮਿਲੀ ਸੀ ਅਤੇ ਵਿਧਾਨ ਸਭਾ ਚੋਣਾਂ ਵਿੱਚ ਵੀ ਉਨ੍ਹਾਂ ਨੂੰ ਵੱਡੀ ਗਿਣਤੀ ਸੀਟਾਂ ’ਤੇ ਜਿੱਤ ਹਾਸਲ ਕਰਨ ਦੀ ਆਸ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਕੋਲ ਹੋਰ ਪਾਰਟੀਆਂ ਦੇ ਉਮੀਦਵਾਰਾਂ ਵਾਂਗ ਪੈਸਾ ਨਹੀਂ ਹੈ ਪਰ ਉਹ ਹੱਕ ਅਤੇ ਸੱਚ ਨਾਲ ਮੋਹਰੀ ਬਣ ਨਿਕਲਣਗੇ।
ਅਜੀਤ 4.1.12
ਅਕਾਲੀ ਦਲ (ਅ) ਵੱਲੋਂ 45 ਉਮੀਦਵਾਰਾਂ ਦੀ ਸੂਚੀ ਜਾਰੀ
ਚੰਡੀਗੜ੍ਹ, 3 ਜਨਵਰੀ (ਗੁਰਸੇਵਕ ਸਿੰਘ ਸੋਹਲ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਥੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ 45 ਹਲਕਿਆਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ। ਸੂਚੀ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਬਾਕੀ ਉਮੀਦਵਾਰਾਂ ਦੀ ਸੂਚੀ ਵੀ ਜਲਦ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਪਿਛਲੀ ਵਿਧਾਨ ਸਭਾ ਚੋਣ ਖਾਲਿਸਤਾਨ ਸਮੇਤ ਹੋਰ ਪੰਥਕ ਮਸਲਿਆਂ ਨੂੰ ਆਧਾਰ ਬਣਾ ਕੇ ਲੜੀ ਸੀ ਅਤੇ ਨਹੀਂ ਜਿੱਤ ਸਕੇ ਸਨ ਪਰ, ਇਸਦੇ ਬਾਵਜੂਦ ਉਹ ਸੰਘਰਸ਼ ਜਾਰੀ ਰੱਖਣਗੇ ਅਤੇ ਪਾਰਟੀ ਵੱਲੋਂ ਇਸ ਵਾਰ ਵੀ ਚੋਣਾਂ ਖਾਲਿਸਤਾਨ, ਹੋਰ ਪੰਥਕ ਮਸਲਿਆਂ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਲੜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਲਕਾ ਮਹਿਲ ਕਲਾਂ ਤੋਂ ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ, ਮੋਗੇ ਤੋਂ ਸ. ਮਨਜੀਤ ਸਿੰਘ ਮੱਲਾ, ਬਾਘਾ ਪੁਰਾਣਾ ਤੋਂ ਸ. ਹਰਪਾਲ ਸਿੰਘ ਕੁੱਸਾ, ਧਰਮਕੋਟ ਤੋਂ ਸ. ਨਿਸ਼ਾਨ ਸਿੰਘ ਮੂਸੇਵਾਲ, ਨਿਹਾਲ ਸਿੰਘ ਵਾਲਾ ਤੋਂ ਸ. ਦਰਸ਼ਨ ਸਿੰਘ ਮਾਣੂੰਕੇ, ਨਾਭੇ ਤੋਂ ਠੇਕੇਦਾਰ ਭਾਨ ਸਿੰਘ, ਸ਼ੁਤਰਾਣਾ ਤੋਂ ਸ. ਲਾਭ ਸਿੰਘ ਪੈਂਦ, ਘਨੌਰ ਤੋਂ ਸ. ਹਰਚੰਦ ਸਿੰਘ ਮੰਡਿਆਣਾ, ਸੁਨਾਮ ਤੋਂ ਸ. ਸ਼ਾਹਬਾਜ਼ ਸਿੰਘ ਡਸਕਾ, ਦਿੜ੍ਹਬਾ ਤੋਂ ਸ. ਗੁਰਦੀਪ ਸਿੰਘ ਫੱਗੂਵਾਲਾ, ਸੰਗਰੂਰ ਤੋਂ ਸ. ਗੁਰਨੈਬ ਸਿੰਘ ਰਾਮਪੁਰਾ, ਧੂਰੀ ਤੋਂ ਸੂਬੇਦਾਰ ਹਰਦੇਵ ਸਿੰਘ ਰਾਜੋਮਾਜਰਾ, ਬੱਸੀ ਪਠਾਣਾਂ ਤੋਂ ਸ. ਧਰਮ ਸਿੰਘ ਕਲੌੜ, ਸਰਦੂਲਗੜ੍ਹ ਤੋਂ ਸਰਪੰਚ ਰਾਜਿੰਦਰ ਸਿੰਘ ਜਵਾਹਰਕੇ, ਬੁਢਲਾਡਾ ਤੋਂ ਸ. ਅਮਰਜੀਤ ਸਿੰਘ ਖੁਡਾਲ ਕਲਾਂ, ਜ਼ੀਰਾ ਤੋਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰੂ ਹਰਿਸਹਾਏ ਤੋਂ ਸ. ਜੋਗਿੰਦਰ ਸਿੰਘ ਬੈਟੂਕਦੀਮ, ਫਿਰੋਜ਼ਪੁਰ ਤੋਂ ਸ. ਬੋਹੜ ਸਿੰਘ ਥਿੰਦ, ਜਲਾਲਾਬਾਦ ਤੋਂ ਸ. ਸੁਰਿੰਦਰ ਕੁਮਾਰ ਘੁਬਾਇਆ, ਬੱਲੂਆਣਾ ਤੋਂ ਸ੍ਰੀ ਰੱਤੀ ਰਾਮ ਰਾਮਸਰਾ, ਗਿੱਦੜਬਾਹੇ ਤੋਂ ਸ. ਬਲਦੇਵ ਸਿੰਘ ਵੜਿੰਗ, ਲੰਬੀ ਤੋਂ ਸ. ਇਕਬਾਲ ਸਿੰਘ ਬਰੀਵਾਲਾ, ਮੁਕਤਸਰ ਤੋਂ ਬਾਬਾ ਸੁਰਿੰਦਰ ਸਿੰਘ ਹਰੀ ਸਿੰਘ ਸਰਾਏਨਾਗਾ, ਮਲੋਟ ਤੋਂ ਸ. ਰੇਸ਼ਮ ਸਿੰਘ ਬਾਮ, ਫਰੀਦਕੋਟ ਤੋਂ ਸ. ਸੁਰਿੰਦਰ ਸਿੰਘ ਸੰਧੂ, ਕੋਟਕਪੂਰਾ ਤੋਂ ਸ. ਕਰਮਜੀਤ ਸਿੰਘ ਸਿੱਖਾਂਵਾਲਾ, ਸ਼ਾਹਕੋਟ ਤੋਂ ਸ. ਸੁਲੱਖਣ ਸਿੰਘ ਸ਼ਾਹਕੋਟ, ਜਲੰਧਰ ਛਾਉਣੀ ਤੋਂ ਸ. ਗੁਰਮੁਖ ਸਿੰਘ ਜਲੰਧਰੀ, ਫਗਵਾੜੇ ਤੋਂ ਸ. ਸੁੱਚਾ ਸਿੰਘ ਬਿਸ਼ਨਪੁਰ, ਭੁਲੱਥ ਤੋਂ ਸ. ਰਜਿੰਦਰ ਸਿੰਘ ਫੌਜੀ, ਟਾਂਡਾ ਉੜਮੁੜ ਤੋਂ ਸ. ਅਵਤਾਰ ਸਿੰਘ ਖੱਖ, ਹੁਸ਼ਿਆਰਪੁਰ ਤੋਂ ਸ. ਗੁਰਨਾਮ ਸਿੰਘ ਸਿੰਘੜੀਵਾਲ, ਗੜ੍ਹਸ਼ੰਕਰ ਤੋਂ ਸ. ਗੁਲਵਿੰਦਰ ਸਿੰਘ ਬੈਂਸ, ਚੱਬੇਵਾਲ ਤੋਂ ਸ. ਜਗਦੀਸ਼ ਸਿੰਘ ਖਾਲਸਾ, ਦਸੂਹੇ ਤੋਂ ਸ. ਅਮਰਜੀਤ ਸਿੰਘ ਭਾਨਾ, ਮੁਕੇਰੀਆਂ ਤੋਂ ਸ. ਗੁਰਵਤਨ ਸਿੰਘ, ਸ਼ਾਮ ਚੁਰਾਸੀ ਤੋਂ ਸ. ਗੁਰਦੀਪ ਸਿੰਘ ਗੜ੍ਹਦੀਵਾਲਾ, ਸਾਹਨੇਵਾਲ ਤੋਂ ਸ. ਨਾਜਰ ਸਿੰਘ ਰਾਈਆਂ, ਅਜਨਾਲਾ ਤੋਂ ਸ. ਅਮਰੀਕ ਸਿੰਘ ਨੰਗਲ, ਸ੍ਰੀ ਖਡੂਰ ਸਾਹਿਬ ਤੋਂ ਸ. ਸੁੱਚਾ ਸਿੰਘ ਗੱਗੜਭਾਣਾ, ਮਜੀਠਾ ਤੋਂ ਸ. ਅਵਤਾਰ ਸਿੰਘ ਤੂਫਾਨ, ਅੰਮ੍ਰਿਤਸਰ ਉੱਤਰੀ ਤੋਂ ਸ. ਦਵਿੰਦਰ ਸਿੰਘ ਫਤਹਿਪੁਰ, ਅੰਮ੍ਰਿਤਸਰ ਦੱਖਣੀ ਤੋਂ ਸ. ਅਮਰ ਸਿੰਘ ਖਾਲਸਾ, ਜਲੰਧਰ ਕੇਂਦਰੀ ਤੋਂ ਸ. ਗੁਰਮੀਤ ਸਿੰਘ ਔਲਖ ਅਤੇ ਮੌੜ ਤੋਂ ਸ. ਗੁਰਪ੍ਰੀਤ ਸਿੰਘ ਝੱਬਰ ਚੋਣ ਲੜਨਗੇ। ਸ. ਮਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਪੀ. ਚਿਦੰਬਰਮ ਦਾ ਇਕ ਕਹਿਣਾ ਕਿ ਚੋਣਾਂ ਦੌਰਾਨ ਖਾਲਿਸਤਾਨੀ, ਪਾਕਿਸਤਾਨ ਵਾਲੇ ਪਾਸਿਓਂ ਹਮਲਾ ਕਰ ਸਕਦੇ ਹਨ, ਅਤੀ ਨਿੰਦਣਯੋਗ ਬਿਆਨ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਗੋਲਾ ਬਾਰੂਦ ਅਤੇ ਏ.ਕੇ.47 ਨਿਪਾਲ ਵਾਲੇ ਪਾਸਿਉਂ ਭਾਰਤ ਵਿਸ਼ੇਸ਼ ਤੌਰ 'ਤੇ ਯੂ.ਪੀ 'ਚ ਆ ਰਹੀ ਹੈ ਪਰ ਚਿਦੰਬਰਮ ਵੱਲੋਂ ਯੂ.ਪੀ. ਵਿਚ ਚੌਕਸੀ ਵਧਾਉਣ ਦੀ ਗੱਲ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲੋਕਪਾਲ ਬਿੱਲ ਲਾਗੂ ਨਹੀਂ ਹੋ ਸਕਦਾ, ਕਿਉਂਕਿ ਕੇਂਦਰ ਸਰਕਾਰ ਕਦੀ ਨਹੀਂ ਚਾਹੇਗੀ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਵਾਲਾ ਬਿੱਲ ਪਾਸ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੋਣਾਂ ਤੋਂ ਬਾਅਦ ਜੇ ਬਾਦਲ ਸਰਕਾਰ ਆਈ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਰਾਜ ਕਰੇਗੀ ਤੇ ਕਾਫੀ ਕੁਝ ਹੂੰਝ ਕੇ ਆਪਣੇ ਪੇਕੇ ਘਰ ਮਜੀਠੇ ਲੈ ਜਾਵੇਗੀ ਕਿਉਂਕਿ ਸ. ਸੁਖਬੀਰ ਸਿੰਘ ਬਾਦਲ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਗਲਾ ਮੁੱਖ ਮੰਤਰੀ ਮੰਨ ਕੇ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਮੁੱਖ ਮੰਤਰੀ ਅਹੁਦੇ ਦੇ ਕਾਬਿਲ ਨਹੀਂ ਹਨ ਅਤੇ ਜੇ ਕੈਪਟਨ ਸਰਕਾਰ ਆਈ ਤਾਂ ਅਰੂਸਾ ਆਲਮ ਪੰਜਾਬ 'ਤੇ ਰਾਜ ਕਰੇਗੀ ਅਤੇ ਕਾਫੀ ਕੁਝ ਹੂੰਝ ਕੇ ਪਾਕਿਸਤਾਨ ਲੈ ਜਾਵੇਗੀ।