Pages

google-site-verification: googlec67aa46a747c4a92.html

Tuesday, 17 January 2012

ਭਾਜਪਾ ਨੂੰ “ਫਿਰਕੂ ਪੱਤਾ” ਖੇਲ ਕੇ ਅਮਨਮਈ ਮਾਹੌਲ ਨੂੰ ਗੰਧਲਾ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ :- ਮ

                                                                 January 16,2012
ਭਾਜਪਾ ਨੂੰ ਪੰਜਾਬ ਵਿੱਚ “ਫਿਰਕੂ ਪੱਤਾ” ਖੇਲ ਕੇ ਅਮਨਮਈ ਮਾਹੌਲ  ਨੂੰ ਗੰਧਲਾ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ :- ਮਾਨ
ਫਤਿਹਗੜ੍ਹ ਸਾਹਿਬ, 16 ਜਨਵਰੀ :- “ਬਹੁਤ ਦੁੱਖ ਅਤੇ ਅਫਸੋਸ ਹੈ ਕਿ ਬੀਜੇਪੀ ਵਰਗੀ ਮੁਤੱਸਵੀ ਮੁਸਲਿਮ, ਸਿੱਖ ਅਤੇ ਇਸਾਈ ਵਿਰੋਧੀ ਪਾਰਟੀ ਪੰਜਾਬ ਅਤੇ ਯੂ ਪੀ ਵਿੱਚ “ਫਿਰਕੂ ਪੱਤਾ” ਖੇਲ ਕੇ ਬਹੁਗਿਣਤੀ ਅਤੇ ਘੱਟ ਗਿਣਤੀ ਕੌਮਾਂ ਵਿਚਕਾਰ ਨਫ਼ਰਤ ਪੈਦਾ ਕਰਕੇ ਹਿੰਦੂ ਵੋਟਾਂ ਬਟੋਰਨ ਉਤੇ ਅਮਲ ਕਰਨ ਜਾ ਰਹੀ ਹੈ। ਇਸ ਲਈ ਹੀ ਭਾਜਪਾ ਨੇ ਪੰਜਾਬ ਅਤੇ ਯੂ ਪੀ ਵਿੱਚ ਸ਼੍ਰੀ ਵਾਜਪਾਈ ਅਤੇ ਮੋਦੀ ਨੂੰ ਸਟਾਰ ਕੰਪੇਨਰ ਬਣਾਇਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਇਨ੍ਹਾ ਦੋਵਾਂ ਫਿਰਕੂ ਅਤੇ ਮੁਸਲਿਮ, ਇਸਾਈ ਅਤੇ ਸਿੱਖ ਕੌਮ ਦੇ ਕਾਤਿਲਾਂ ਨੂੰ ਪੰਜਾਬ ਦੇ ਅਮਨਮਈ ਮਾਹੌਲ ਨੂੰ ਗੰਧਲਾ ਕਰਨ ਦੀ ਬਿਲਕੁੱਲ ਇਜ਼ਾਜਤ ਨਹੀਂ ਦੇਵੇਗੀ।”

ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿੱਚ ਫਿਰ ਤੋਂ ਚੋਣ ਪ੍ਰਚਾਰ ਦੇ ਨਾਮ ਹੇਠ ਨਫ਼ਰਤ ਫੈਲਾਉਣ ਦੀ ਸ਼ਾਜਿਸ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਜਦੋ ਹਿੰਦ ਹਕੂਮਤ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਫੌਜੀ ਹਮਲਾ ਕੀਤਾ ਸੀ ਤਾਂ ਸ਼੍ਰੀ ਵਾਜਪਾਈ ਨੇ ਅਥਾਹ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਮਰਹੂਮ ਇੰਦਰਾ ਗਾਂਧੀ ਨੂੰ “ਦੁਰਗਾ ਮਾਤਾ” ਦਾ ਖਿਤਾਬ ਦੇ ਕੇ ਨਿਵਾਜਦੇ ਹੋਏ ਬਲਿਊ ਸਟਾਰ ਦੀ ਕਾਰਵਾਈ ਨੂੰ ਦਰੁੱਸਤ ਕਰਾਰ ਦਿੱਤਾ ਸੀ ਅਤੇ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ। ਦੂਸਰਾ ਸ਼੍ਰੀ ਮੋਦੀ ਅਕਸਰ ਹੀ ਕੱਟੜਪੁਣੇ ਵਿੱਚ ਸਿੱਖ ਅਤੇ ਮੁਸਲਿਮ ਕੌਮ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਨ ਦੇ ਆਦੀ ਰਹੇ ਹਨ ਅਤੇ ਗੁਜਰਾਤ, ਗੋਧਰਾ ਕਾਂਡ ਦੇ ਮੁੱਖ ਦੋਸ਼ੀ ਅਤੇ ਕਾਤਿਲ ਹਨ। ਹੁਣ ਜਦੋ ਪੰਜਾਬ ਅਤੇ ਯੂ ਪੀ ਵਿੱਚ ਭਾਜਪਾ ਦੀ ਫਿਰਕੂ ਜਮਾਤ ਬੁਰੀ ਤਰ੍ਹਾ ਹਾਰਨ ਜਾ ਰਹੀ ਹੈ ਤਾਂ ਇਨ੍ਹਾ ਦੋਵਾਂ ਮੁਸਲਿਮ ਅਤੇ ਸਿੱਖ ਵਿਰੋਧੀ ਸੋਚ ਦੇ ਹਾਮੀ ਆਗੂਆਂ ਨੂੰ ਪ੍ਰਚਾਰ ਸਟਾਰ ਬਣਾ ਕੇ “ਹਿੰਦੂ ਪੱਤਾ” ਖੇਲਣ ਦੀ ਸ਼ਾਜਿਸ ਰਚੀ ਹੈ। ਪੰਜਾਬ ਨਿਵਾਸੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਸ਼ਾਜਿਸ ਨੂੰ ਬਿਲਕੁੱਲ ਕਾਮਯਾਬ ਨਹੀਂ ਹੋਣ ਦੇਣਗੇ।

ਸ: ਮਾਨ ਨੇ ਯੂ ਪੀ ਏ ਦੀ ਹਿੰਦ ਹਕੂਮਤ ਅਤੇ ਪੰਜਾਬ ਦੀ ਬੀਜੇਪੀ ਦੀ ਕੱਠਪੁੱਤਲੀ ਬਣੀ ਬਾਦਲ ਹਕੂਮਤ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਜਦੋ ਚੋਣ ਕਮਿਸ਼ਨ ਭਾਰਤ ਅਤੇ ਚੋਣ ਕਮਿਸ਼ਨ ਪੰਜਾਬ ਨੇ ਪੰਜਾਬ ਸੂਚੇ ਵਿੱਚ ਨਿਰਪੱਖ ਅਤੇ ਸਾਫ਼ ਸੁੱਥਰੀਆਂ ਚੋਣਾਂ ਕਰਾਉਣ ਲਈ ਸੰਜੀਦਾ ਯਤਨ ਆਰੰਭੇ ਹੋਏ ਹਨ, ਉਸ ਸਮੇ ਭਾਜਪਾ ਦੀ ਫਿਰਕੂ ਜਮਾਤ ਪੰਜਾਬ ਅਤੇ ਯੂ ਪੀ ਵਿੱਚ ਇਨਸਾਨੀਅਤ ਅਤੇ ਸਮਾਜ ਵਿਰੋਧੀ ਨਫ਼ਰਤ ਭਰਿਆ ਮਾਹੌਲ ਪੈਦਾ ਕਰਕੇ, ਹਿੰਦੂ ਕੌਮ ਨੂੰ ਮੋਹਰਾ ਬਣਾ ਕੇ ਚੋਣਾਂ ਜਿੱਤਣ ਦੇ ਰੋਂਅ ਵਿੱਚ ਹੈ। ਜੇਕਰ ਹਿੰਦ ਹਕੂਮਤ ਅਤੇ ਪੰਜਾਬ ਦੀ ਹਕੂਮਤ ਨੇ ਪੰਜਾਬ ਵਿੱਚ ਇਨ੍ਹਾ ਫਿਰਕੂਆਂ ਵੱਲੋ ਉਸਾਰੇ ਜਾ ਰਹੇ ਨਫ਼ਰਤ ਭਰੇ ਮਾਹੌਲ ਨੂੰ ਰੋਕਣ ਅਤੇ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਦੀ ਜਿ਼ੰਮੇਵਾਰੀ ਨਾ ਨਿਭਾਈ ਤਾਂ ਇਸਦੇ ਨਿਕਲਣ ਵਾਲੇ ਮਾਰੂ ਨਤੀਜਿਆਂ ਲਈ ਉਪਰੋਕਤ ਦੋਵੇ ਹਕੂਮਤਾਂ ਸਿੱਧੇ ਤੌਰ ‘ਤੇ ਜਿ਼ੰਮੇਵਾਰ ਹੋਣਗੀਆਂ।

No comments:

Post a Comment

Copyright © 2011-2012 MaxCTR Blogger Template Converted by Xiontechinfo.Com and BlogisBlogging.Com