Pages

google-site-verification: googlec67aa46a747c4a92.html

Tuesday, 17 January 2012

ਬਡਾਲੀ ਸਰਕਲ ਦੇ 10 ਪਿੰਡਾਂ ਦੇ ਦੌਰੇ ਦੌਰਾਨ ਸ: ਮਾਨ ਨੂੰ ਵੋਟਰਾਂ ਨੇ ਭਰਪੂਰ ਹੁੰਗਾਰਾ ਦਿੱਤਾ

                     January 17,2012
ਬਡਾਲੀ ਸਰਕਲ ਦੇ 10 ਪਿੰਡਾਂ ਦੇ ਦੌਰੇ ਦੌਰਾਨ ਸ: ਮਾਨ ਨੂੰ  ਵੋਟਰਾਂ ਨੇ ਭਰਪੂਰ ਹੁੰਗਾਰਾ ਦਿੱਤਾ :- ਟਿਵਾਣਾ
ਫਤਿਹਗੜ੍ਹ ਸਾਹਿਬ, 17 ਜਨਵਰੀ :- ਬੀਤੇ ਦਿਨੀ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਟੀਮ ਨਾਲ ਆਪਣੇ ਚੋਣ ਹਲਕੇ ਫਤਿਹਗੜ੍ਹ ਸਾਹਿਬ ਦੇ ਕੋਈ 10 ਪਿੰਡਾਂ ਜਿਨ੍ਹਾ ਵਿੱਚ ਹਿੰਦੂਪੁਰ, ਡੰਗੇੜੀਆ, ਮਨਹੇੜਾ, ਜਮੀਅਤਗੜ੍ਹ, ਨਡਿਆਲੀ, ਬਡਾਲੀ ਮਾਈ ਕੀ, ਅਲੀਪੁਰ, ਸਿੱਧੜਾ, ਸਲੇਮਪੁਰ ਅਤੇ ਲੋਹਾਖੇੜੀ ਆਦਿ ਦਾ ਚੋਣ ਦੌਰਾ ਕੀਤਾ ਗਿਆ। ਇਨ੍ਹਾ ਪਿੰਡਾਂ ਦੇ ਨਿਵਾਸੀਆਂ ਦੀ ਵੱਡੀ ਗਿਣਤੀ ਨੇ ਜਿੱਥੇ ਸ: ਮਾਨ ਦਾ ਜ਼ੋਰਦਾਰ ਸਵਾਗਤ ਕੀਤਾ, ਉਥੇ ਸਿਰੋਪਾਓ ਬਖਸਿਸ ਕਰਕੇ ਵਿਸ਼ਵਾਸ ਦਿਵਾਇਆ ਕਿ ਇਨ੍ਹਾ ਪਿੰਡਾਂ ਦੇ ਨਿਵਾਸੀ ਸ: ਮਾਨ ਨੂੰ ਵੋਟਾਂ ਪਾ ਕੇ ਜਿਤਾ ਕੇ ਭੇਜਣਗੇ। ਬਹੁਤੇ ਪਿੰਡਾਂ ਵਿੱਚ ਮੁਹੱਤਬਰਾਂ ਨੇ ਚੋਣ ਫੰਡ ਵੀ ਦਿੱਤੇ।

ਇਹ ਜਾਣਕਾਰੀ ਸ: ਇਕਬਾਲ ਸਿੰਘ ਟਿਵਾਣਾ, ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋ ਜਾਰੀ ਕੀਤੇ ਗਏ ਇੱਕ ਲਿਖਤੀ ਬਿਆਨ ਵਿੱਚ ਦਿੱਤੀ। ਉਨ੍ਹਾ ਕਿਹਾ ਕਿ ਜਦੋਂ ਸ: ਮਾਨ ਦੀਆਂ ਗੱਡੀਆਂ ਪਿੰਡਾਂ ਵਿੱਚ ਆ ਕੇ ਰੁਕਦੀਆਂ ਸਨ ਤਾਂ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਅਤੇ ਨੌਜਵਾਨ ਵਰਗ ਉਨ੍ਹਾ ਨੂੰ ਮਿਲਣ ਲਈ ਉਮੜ ਪੈਂਦੇ ਅਤੇ ਹਰ ਇਨਸਾਨ ਸ: ਮਾਨ ਨੂੰ ਨੇੜੇ ਤੋ ਮਿਲ ਕੇ ਇੱਕ ਅਲੌਕਿਕ ਖੁਸ਼ੀ ਮਹਿਸੂਸ ਕਰਦੇ ਵੇਖੇ ਗਏ। ਜਿਸ ਤੋਂ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਚੋਣ ਹਲਕੇ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਦੇ ਨਿਵਾਸੀਆਂ ਦੀ ਬਹੁਗਿਣਤੀ ਸ: ਮਾਨ ਦੇ ਚੋਣ ਨਿਸ਼ਾਨ ਦੇ ਹੱਕ ਵਿੱਚ ਭੁਗਤਣ ਦਾ ਮਨ ਬਣਾਈ ਬੈਠੀ ਹੈ। ਉਨ੍ਹਾ ਇਹ ਵੀ ਜਾਣਕਾਰੀ ਦਿੱਤੀ ਕਿ ਸਮੁੱਚੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਜਿੱਥੇ ਪਾਰਟੀ ਦੇ ਉਮੀਦਵਾਰ ਖੜੇ ਕੀਤੇ ਗਏ ਹਨ, ਉਨ੍ਹਾ ਚੋਣ ਹਲਕਿਆਂ ਵਿੱਚ ਪਾਰਟੀ ਦੇ ਹਮਦਰਦਾਂ ਵੱਲੋ ਪਿੰਡ-ਪਿੰਡ, ਗਲੀ-ਗਲੀ ਅਤੇ ਘਰ-ਘਰ ਜਾ ਕੇ ਸ: ਸਿਮਰਨਜੀਤ ਸਿੰਘ ਮਾਨ ਦੀ ਸਮਾਜ ਅਤੇ ਕੌਮ ਪੱਖੀ ਸੋਚ ਅਤੇ ਨੀਤੀਆਂ ਤੋ ਜਾਣੂ ਕਰਵਾਇਆ ਜਾ ਰਿਹਾ ਹੈ। ਔਰਤ ਅਤੇ ਨੌਜਵਾਨੀ ਵਰਗ ਵੱਲੋ ਜਿਸ ਭਰਵੇ ਉਤਸ਼ਾਹ ਨਾਲ ਪਾਰਟੀ ਉਮੀਦਵਾਰਾਂ ਨੂੰ ਸਹਿਯੋਗ ਮਿਲ ਰਿਹਾ ਹੈ, ਉਸ ਤੋ ਇਹ ਗੱਲ ਨਿਖਰ ਕੇ ਸਾਹਮਣੇ ਆਉਦੀ ਹੈ ਕਿ ਸ: ਮਾਨ ਦੀ ਸੋਚ ਦੇ ਪੈਰੋਕਾਰ ਦੀ ਹੋਈ ਵੱਡੀ ਗਿਣਤੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੌਜੂਦ ਹੈ, ਜੋ ਕਾਂਗਰਸ ਅਤੇ ਬਾਦਲ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਵੀ ਫੈਸਲਾਕੁੰਨ ਚੁਣੌਤੀ ਦੇਵੇਗੀ ਅਤੇ ਇਸ ਵਾਰੀ ਨਤੀਜੇ ਅਚੰਭੇ ਵਾਲੇ ਹੋਣਗੇ। ਉਨ੍ਹਾ ਕਿਹਾ ਕਿ ਪਾਰਟੀ ਦੇ ਕੋਈ 91 ਦੇ ਕਰੀਬ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਸਨ। ਲੇਕਿਨ ਕਈ ਸਥਾਨ ਉੱਤੇ ਅਫਸਰਸ਼ਾਹੀ ਵੱਲੋ ਪੱਖਪਾਤੀ ਸੋਚ ਕਾਰਨ ਕੋਈ 25-26 ਦੇ ਕਰੀਬ ਪਾਰਟੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਹੁਣ ਸਿੱਖ ਕੌਮ ਦੇ 65 ਕੌਮੀ ਜਰਨੈਲ ਸਣੇ ਸ: ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਦਲੀਲ ਅਤੇ ਅਪੀਲ ਰਾਹੀਂ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਆਪਣੀ ਸੋਚ ਦੇ ਹੱਕ ਵਿੱਚ ਲਾਮਬੱਧ ਕਰ ਰਹੇ ਹਨ। ਕਿਉਂਕਿ ਪੰਜਾਬ ਦੇ ਬਹੁਤੇ ਵੋਟਰ ਕਾਂਗਰਸ ਅਤੇ ਬਾਦਲ ਦਲੀਆਂ ਦੀਆਂ ਗੁੰਮਰਾਹਕੁੰਨ ਨੀਤੀਆਂ ਤੋ ਖਫ਼ਾ ਹਨ। ਇਸ ਲਈ ਪਾਰਟੀ ਕਈ ਸਥਾਨਾਂ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਸ: ਮਾਨ ਦੇ ਨਾਲ ਦੌਰਾ ਕਰਨ ਵਾਲੇ ਆਗੂਆਂ ਵਿੱਚ ਸਰਬ ਸ਼੍ਰੀ ਬਲਜਿੰਦਰ ਸਿੰਘ, ਜੋਗਿੰਦਰ ਸਿੰਘ ਸੈਪਲਾ, ਗੁਰਪ੍ਰੀਤ ਸਿੰਘ ਪੀਰਜੈਨ, ਅਜੈਬ ਸਿੰਘ ਹਿੰਦੂਪੁਰ, ਗਿਆਨ ਸਿੰਘ ਸੈਪਲੀ, ਗੁਰਜੰਟ ਸਿੰਘ ਕੱਟੂ ਆਦਿ ਆਗੂ ਸਨ।

No comments:

Post a Comment

Copyright © 2011-2012 MaxCTR Blogger Template Converted by Xiontechinfo.Com and BlogisBlogging.Com