Pages

google-site-verification: googlec67aa46a747c4a92.html

Tuesday, 17 January 2012

ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਮੁਸ਼ਕਲਾਂ ਦਾ ਇਕੋ ਇਕ ਹੱਲ ਖ਼ਾਲਿਸਤਾਨ : ਮਾਨ

ਜਨਜਾਗ੍ਰਿਤੀ
ਮਿਤੀ 28.12.2012

ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਮੁਸ਼ਕਲਾਂ ਦਾ ਇਕੋ ਇਕ ਹੱਲ ਖ਼ਾਲਿਸਤਾਨ : ਮਾਨ
ਗੁਰਿੰਦਰਜੀਤ ਸਿੰਘ ਪੀਰਜੈਨ

ਫਤਿਹਗੜ੍ਹ ਸਾਹਿਬ, 27 ਦਸੰਬਰ। ਸ਼ਹੀਦੀ ਜੋੜ ਮੇਲ ਮੌਕੇ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਸ਼ਹੀਦ ਬਾਬਾ ਫਤਿਹ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅ) ਦੀ ਸ਼ਹੀਦੀ ਕਾਨਫਰੰਸ ਵਿਚ ਵਿਸ਼ਾਲ ਇਕੱਲ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਕੌਮ ਦੀ ਕਿਸੇ ਵੀ ਕੌਮ, ਧਰਮ, ਮੁਲਕ ਆਦਿ ਨਾਲ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਪਰ ਬੀਤੇ ਇਤਿਹਾਸ ਵਿਚ ਸਾਡੇ ਸ਼ਹੀਦਾਂ ਨੇ ਮਹਾਨ ਕੁਰਬਾਨੀਆਂ ਦੇ ਕੇ ਸਿੱਖ ਕੌਮ ਨੂੰ ਆਜ਼ਾਦੀ ਬਖ਼ਸ਼ਿਸ਼ ਕੀਤੀ ਸੀ ਅਤੇ ਇਸ ਆਜ਼ਾਦੀ ਨੂੰ ਬਰਕਰਾਰ ਰੱਖਣਾ ਸਾਡਾ ਮੁੱਖ ਮਿਸ਼ਨ ਹੈ। ਪੰਜਾਬੀਆਂ ਅਤੇ ਸਿੱਖ ਕੌਮ ਨੂੰ ਲੰਬੇ ਸਮੇਂ ਤੋਂ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਇਕੋ ਇਕ ਹੱਲ ਜਮਹੂਰੀਅਤ ਅਤੇ ਅਮਨਮਈ ਤਰੀਕੇ ਹਿੰਦੂਤਵ ਹਿੰਦੁਸਤਾਨ, ਮੁਸਲਿਮ ਪਾਕਿਸਤਾਨ ਅਤੇ ਕਮਿਊਨਿਸਟ ਚੀਨ ਤਿੰਨਾਂ ਮੁਲਕਾਂ ਦੇ ਵਿਚਕਾਰ ਬਫ਼ਰ ਸਟੇਟ (ਖ਼ਾਲਿਸਤਾਨ) ਨੂੰ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਦੇ ਨਾਇਕ ਹਨ, ਜਿਵੇਂ ਹਿੰਦੂਆਂ ਦੇ ਗਾਂਧੀ। ਸੰਤ ਭਿੰਡਰਾਂ ਵਾਲਿਆਂ ਨੂੰ ਆਈਐਸਆਈ ਦਾ ਏਜੰਟ ਕਹਿ ਕੇ ਇਹ ਹਕੂਮਤਾਂ ਅਤੇ ਕੱਟੜਵਾਦੀ ਹਿੰਦੂ, ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀਆਂ ਕਾਰਵਾਈਆਂ ਕਰ ਰਹੇ ਹਨ। ਉਨ੍ਹਾਂ ਦਿੱਲੀ ਅਤੇ ਪੰਜਾਬ ਵਿਚ ਫੜੇ ਗਏ ਸਿੱਖ ਨੌਜਵਾਨਾਂ ਦੇ ਅਮਲ ਨੂੰ ਹਿੰਦ ਹਕੂਮਤ ਦੀ ਡੂੰਘੀ ਸਾਜਿਸ਼ ਕਰਾਰ ਦਿੰਦੇ ਹੋਏ ਕਿਹਾ ਕਿ ਇਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਇਹ ਨੌਜਵਾਨ ਦਿੱਲੀ ਵਿਚ ਬੇਸ ਬਣਾ ਰਹੇ ਸਨ ਅਤੇ ਦੂਜੇ ਪਾਸੇ ਇਨ੍ਹਾਂ ਨੌਜਵਾਨਾਂ ‘ਤੇ ਸਿਰਸੇ ਵਾਲੇ ਸਾਧ, ਆਸ਼ੂਤੋਸ਼ੀਆ, ਨੂਰਮਹਿਲੀਆ ਅਤੇ ਭਨਿਆਰਾਂ ਵਾਲੇ ਸਾਧ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਗਏ ਹਨ। ਇਹ ਕੇਵਲ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਹਨ।
ਸ. ਮਾਨ ਨੇ ਸੂਬੇ ਦੇ ਉਦਯੋਗਪਤੀਆਂ ਵਲੋਂ ਆਪਣੀਆਂ ਫੈਕਟਰੀਆਂ ਵਿਚ ਯੂਪੀ ਅਤੇ ਬਿਹਾਰ ਦੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਅਮਲ ‘ਤੇ ਵਿਚਾਰ ਪ੍ਰਗਟਾਉਾਂਦਿਆਂ ਕਹਾ ਕਿ ਇਹ ਉਦਯੋਗਪਤੀ ਪੰਜਾਬੀ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰਕੇ ਇੱਥੇ ਪ੍ਰਵਾਸੀ ਮਜ਼ਦੂਰਾ ਨੂੰ ਲਿਆ ਕੇ ਪੰਜਾਬੀ ਸਭਿਆਚਾਰ ਨੂੰ ਵਿਗਾੜਨ ਦੇ ਨਾਲ ਨਾਲ ਸਿੱਖ ਕੌਮ ਨੂੰ ਘੱਟ ਗਿਣਤੀ ਵਿਚ ਕਰਨਾ ਚਾਹੁੰਦੇ ਹਨ। ਉਨ੍ਹਾਂ ਇੱਥੋਂ ਦੀ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਚੀਨ ਅਤੇ ਪਾਕਿਸਤਾਨ ਦੇ ਨਾਲ ਵਪਾਰ ਵਾਧੁੳਣ ਦੀ ਗੁਜਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੰਦਭਾਵਨਾ ਤਹਿਤ ਪਾਕਿਸਤਾਨ ਜਾਂ ਚੀਨ ਹਿੰਦ ਹਕੂਮਤ ਨਾਲ ਜੰਗ ਲਾਉਣ ਦੀ ਗੱਲ ਕਰਦਾ ਹੈ ਤਾਂ ਸਿੱਖ ਕੌਮ ਇਨ੍ਹਾਂ ਦਾ ਬਿਲਕੁਲ ਸਾਥ ਨਹੀਂ ਦੇਵੇਗੀ।
ਉਨ੍ਹਾਂ ਬਾਬਾ ਦੀਪ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਵਡਮੁੱਲੀ ਸੋਚ ‘ਤੇ ਚੱਲਣ ਵਾਲੀ ਦਮਦਮੀ ਟਕਸਾਲ ਅਤੇ ਸੰਤ ਸਮਾਜ ਵਲੋਂ ਬਾਦਲ ਦਲ ਨਾਲ ਰਲ ਜਾਣ ਦੀ ਗੱਲ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਕੇਵਲ ਆਪਣੇ ਡੇਰਿਆਂ ਨੂੰ ਪ੍ਰਫੁੱਲਤ ਕਰਨ ਅਤੇ ਧਨ ਦੌਲਤਾਂ ਦੇ ਭੰਡਾਰ ਇਕੱਠੇ ਕਰਨ ਲਈ ਮੌਜੂਦਾ ਮੁਖੀ ਅਜਿਹਾ ਕਰ ਰਹੇ ਹਨ। ਜਦੋਂ ਕਿ ਦਮਦਮੀ ਟਕਸਾਲ ਅਤੇ ਸੰਤ ਸਮਾਜ ਦੀ ਇਤਿਹਾਸ ਵਿਚ ਫ਼ਖ਼ਰ ਵਾਲੀ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਅਫਜ਼ਲ ਗੁਰੂ ਅਤੇ ਬਲਵੰਤ ਸਿੰਘ ਰਾਜੋਆਣਾ ਵਰਗੇ ਮੁਸਲਿਮ ਅਤੇ ਸਿੱਖਾਂ ਨੂੰ ਫਾਂਸੀਆਂ ਲਗਾਉਣ ਲਈ ਹਿੰਦੂਤਵ ਹਕੂਮਤ ਉਤਾਵਲੀ ਹੈ ਜਦੋਂ ਕਿ ਸੰਸਾਰ ਦੇ 135 ਮੁਲਕਾਂ ਨੇ ਫਾਂਸੀ ਦੀ ਸਜ਼ਾ ਨੂੰ ਕਾਨੂੰਨੀ ਰੂਪ ਦੇ ਕੇ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਭਗਵਤ ਗੀਤਾ ਦੇ ਮੁੱਦੇ ‘ਤੇ ਪਾਰਲੀਮੈਂਟ ਅਤੇ ਹਿੰਦ ਹਕੂਮਤ ਵਲੋਂ ਸਖ਼ਤ ਨੋਟਿਸ ਲੈਣ ਦੀ ਕਾਰਵਾਈ ਨੂੰ ਵਿਤਕਰੇ ਭਰੀ ਕਰਾਰ ਦਿੰਦੇ ਹੋਏ ਕਿਹਾ ਕਿ ਜਦੋਂ ਕੌਮ ਦੀ ਦਸਤਾਰ ਜਾਂ ਕ੍ਰਿਪਾਨ ਦਾ ਮਸਲਾ ਆਉਾਂਦਾ ਤਾਂ ਇਹ ਹਕੂਮਤਾਂ ਅਤੇ ਪਾਰਲੀਮੈਂਟ ਕੁੰਭਕਰਨੀ ਨੀਂਦ ਸੌਂ ਜਾਂਦੀ ਹੈ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੂੰ ਫ਼ਖ਼ਰ ਏ ਕੌਮ ਪੰਥ ਰਤਨ ਦੀ ਉਪਾਧੀ ਦੇਣ ਵੀ ਨਿੰਦਾ ਕੀਤੀ। ਇਸ ਮੌਕੇ ਸ. ਮਾਨ ਤੋਂ ਇਲਾਵਾ ਧਿਆਨ ਸਿੰਘ ਮੰਡ, ਅਨੂਪ ਸਿੰਘ ਸੰਧੂ, ਅਮਰਜੀਤ ਸਿੰਘ ਕਿਲ੍ਹਾ ਹਕੀਮਾ, ਇਕਬਾਲ ਸਿੰਘ ਟਿਵਾਣਾ, ਗੁਰਸੇਵਕ ਸਿੰਘ ਜਵਾਹਰਕੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਮਹਿੰਦਰਪਾਲ ਸਿੰਘ, ਗੁਰਿੰਦਰਪਾਲ ਸਿੰਘ ਧਨੌਲਾ, ਬਾਬਾ ਸੁਰਿੰਦਰ ਹਰੀ ਸਿੰਘ ਸਰਾਏ ਨਾਗਾ, ਹਰਭਜਨ ਸਿੰਘ ਕਸ਼ਮੀਰੀ, ਸਰੂਪ ਸਿੰਘ, ਕੁਲਦੀਪ ਸਿੰਘ ਦੁਭਾਲੀ, ਰਾਜਿੰਦਰ ਸਿੰਘ ਛੰਨਾ, ਰਣਜੀਤ ਸਿੰਘ ਸੰਘੇੜਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।


Hindustan Times 28.12.2012

Khalistan achievable by ballot only: Mann
Continuing with his rhetoric on Khalistan, SAD (Amritsar) president Simranjit Singh Mann on Tuesday said in the present situation, a separate Sikh state can only be achieved through ballot.

“Now ballot is our weapon to secure Khalistan. Sikhs should unite and vote for pro-Khalistan parties and reject the Congress and Parkash Singh Badal-led Akali Dal,” Mann said while addressing a gathering at a rally.

Those attending the rally also raised pro-Khalistan slogans.

Mann also honoured Sikhs, who had opposed BJP leader Lal Krishna Advani’s Rath Yatra in Haryana, Punjab and Jammu and Kashmir.

He said by bringing anti-Sikh

leaders to power, people of Punjab were closing the doors for Khalistan for the past many years. “Sikhs were committing suicide by giving power in the hands of the Congress and Akali Dal, who are worse than the Britishers when it comes to looting the state,” he said.

Raising the issue of Davinder Singh Bhullar, who is on death row, Mann accused President Pratibha Patil of discriminating against the Sikh community by rejecting Bhullar’s mercy petition. Even the Punjab government failed to take up Bhullar’s case effectively, he added.

Appealing people to vote for the party candidates, Emam Singh Mann, president of youth wing, SAD (Amritsar), said like SGPC elections, they would contest the assembly polls on the agenda of Khalistan.

No comments:

Post a Comment

Copyright © 2011-2012 MaxCTR Blogger Template Converted by Xiontechinfo.Com and BlogisBlogging.Com