December 29,2011
ਸ਼੍ਰੀ ਫਤਿਹਗੜ੍ਹ ਸਾਹਿਬ,
ਮਿਤੀ : 27 ਦਸੰਬਰ,2011
ਗੁਰੂਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਨ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕੀਤੀ ਗਈ ਸ਼ਹੀਦੀ ਕਾਨਫਰੰਸ ਵਿਚ ਪਾਸ ਕੀਤੇ ਗਏ ਮਤੇ
ਅੱਜ ਅਸੀਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਿਹ ਸਿੰਘ, ਮਾਤਾ ਗੁਜ਼ਰ ਕੌਰ ਜੀ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਨਮਸਤਕ ਹੁੰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇੱਕਤਰ ਹੋਏ ਹਾਂ । ਸੱਤ ਅਤੇ ਨੌਂ ਸਾਲ ਦੇ ਇਨ੍ਹਾਂ ਮਾਸੂਮ ਸਾਹਿਬਜਾਦਿਆਂ ਨੇ ਆਪਣੀ ਸ਼ਹਾਦਤ ਕਿਸੇ ਇੱਕ ਫਿਰਕੇ, ਕੌਮ, ਰੰਗ ਅਤੇ ਨਸਲ ਆਦਿ ਲਈ ਨਹੀਂ ਸੀ ਦਿੱਤੀ ਬਲਕਿ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਅਸਿਹ ਅਤੇ ਅਕਿਹ ਤਸੀਹੇ ਝੱਲਦੇ ਹੋਏ ਅਡੌਲ ਚਿੱਤ ਜਾਬਰਾਂ ਦੇ ਜੁਲਮਾਂ ਅੱਗੇ ਈਨ ਨਾ ਮੰਨਦੇ ਹੋਏ ਸੱਚ-ਹੱਕ ਦੀ ਇਨਸਾਫ਼ ਪੰਸਦ ਆਵਾਜ਼ ਨੂੰ ਬੁਲੰਦ ਕਰਨ ਹਿੱਤ ਆਪਣੀਆਂ ਮਹਾਨ ਸ਼ਹਾਦਤਾਂ ਦਿੱਤੀਆਂ । ਅੱਜ ਦੇ ਇਸ ਮਹਾਨ ਦਿਹਾੜੇ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਿੱਖ ਕੌਮ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ”ਸਰਬੱਤ ਦੇ ਭਲੇ” ਦੇ ਮਿਸ਼ਨ ਅਧੀਨ ਅੱਜ ਦੇ ਇਸ ਵਿਸ਼ਾਲ ਇੱਕਠ ਵਿੱਚ ਨਿਮਨ ਲਿਖਤ ਮਤੇ ਸਰਬ-ਸਮੰਤੀ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਕੀਤੇ ਗਏ :-
1- ਸਾਡੀ ਕਿਸੇ ਨਾਲ ਵੀ ਦੁਸ਼ਮਣੀ ਨਹੀ : ਸਿੱਖ ਕੌਮ ਦੀ ਕਿਸੇ ਵੀ ਕੌਮ, ਧਰਮ ਜਾਂ ਮੁਲਕ ਨਾਲ ਕਿਸੇ ਤਰ੍ਹਾਂ ਦੀ ਵੀ ਦੁਸ਼ਮਣੀ ਨਹੀਂ ਹੈ । ਇਸ ਲਈ ਸਿੱਖ ਵੱਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ ਅਤੇ ਲੱਦਾਖ ਆਦਿ ਨੂੰ ਮੈਦਾਨੇ ਜੰਗ ਬਨਣ ਤੋਂ ਰੋਕਣ ਅਤੇ ਸਿੱਖ ਕੌਮ ਦੀ ਨਸਲਕੁਸ਼ੀ ਹੋਣ ਤੋਂ ਬਚਾਉਣ ਲਈ ਇਹ ਜਰੂਰੀ ਹੈ ਕਿ ਤਿੰਨੋ ਪਰਮਾਣੂ ਤਾਕਤਾਂ ਹਿੰਦੁਤਵ ਹਿੰਦੋਸਤਾਨ, ਮੁਸਲਿਮ ਪਾਕਿਸਤਾਨ ਅਤੇ ਕਮਿਉਨਿਸਟ ਚੀਨ ਦੇ ਵਿਚਕਾਰ ਜਮਹੂਰੀਅਤ ਅਤੇ ਅਮਨਮਈ ਤਰੀਕੇ ਬਫਰ ਸਟੇਟ (ਖਾਲਿਸਤਾਨ) ਕਾਇਮ ਕੀਤਾ ਜਾਵੇ ਤਾਂ ਜੋ ਸਮੁੱਚੇ ਏਸ਼ੀਆ ਖਿੱਤੇ ਦੇ ਅਮਨ-ਚੈਨ ਨੂੰ ਸਥਾਈ ਤੋਰ ਤੇ ਬਰਕਰਾਰ ਰੱਖਿਆ ਜਾ ਸਕੇ ।
2- ਖਾਲਿਸਤਾਨ ਵਿੱਚ ਪੰਜਾਬੀ ਮਜਦੂਰਾਂ ਨੂੰ ਉਦਯੋਗਾਂ ਅਤੇ ਖੇਤੀ ਵਿੱਚ ਪਹਿਲ ਦਿੱਤੀ ਜਾਵੇਗੀ : ਅੱਜ ਦਾ ਇੱਕਠ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੋਮ ਨੂੰ ਵਿਸ਼ਵਾਸ਼ ਦਿਵਾਉਂਦਾ ਹੈ ਕਿ ਖਾਲਿਸਤਾਨ ਸਟੇਟ ਕਾਇਮ ਹੋਣ ਉਪਰੰਤ ਇੱਥੋਂ ਦੇ ਉਦਯੋਗਾਂ ਅਤੇ ਖੇਤੀ ਦੇ ਮੁੱਖ ਧੰਦੇ ਵਿੱਚ ਕੰਮ ਕਰਨ ਵਾਲੇ ਪੰਜਾਬੀ ਮਜਦੂਰਾਂ ਨੂੰ ਪਹਿਲ ਦੇ ਅਧਾਰ ਤੇ ਰੁਜਗਾਰ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ । ਕਿਉਂਕੀ ਇੱਥੋਂ ਦੇ ਉਦਯੋਗਪਤੀ ਪੰਜਾਬੀਆਂ ਨੁੰ ਰੁਜਗਾਰ ਦੇਣ ਦੀ ਬਜਾਏ ਬਿਹਾਰ ਅਤੇ ਯੂ.ਪੀ. ਦੇ ਮਜਦੂਰਾਂ ਨੂੰ ਆਪਣੇ ਕਾਰੋਬਾਰਾਂ ਵਿੱਚ ਲਗਾ ਕੇ ਕੇਵਲ ਬੇਰੁਜਗਾਰੀ ਦੀ ਸਮੱਸਿਆ ਨੂੰ ਹੀ ਪੇਚੀਦਾ ਨਹੀਂ ਕਰ ਰਹੇ ਸਗੋਂ ਇੱਥੋਂ ਦੇ ਸਿਆਸੀ, ਮਾਲੀ ਅਤੇ ਸਭਿੱਆਚਾਰਕ ਸਥਿਤੀ ਨੂੰ ਵੀ ਅਤਿ ਗੁੰਝਲਦਾਰ ਬਣਾ ਰਹੇ ਹਨ । ਜੇਕਰ ਪੰਜਾਬੀ ਮਜਦੂਰਾਂ ਨੂੰ ਰੁਜਗਾਰ ਦੇਣ ਉਪਰੰਤ ਲੋੜ ਮਹਿਸੂਸ ਹੋਵੇ ਤਾਂ ਫਿਰ ਪਰਮਿਟ ਪ੍ਰਣਾਲੀ ਰਾਂਹੀਯੂ.ਪੀ.,ਬਿਹਾਰ ਅਤੇ ਹੋਰ ਸਥਾਨਾਂ ਤੋਂ ਪ੍ਰਵਾਸੀ ਮਜਦੂਰਾਂ ਨੂੰ ਬੁਲਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇੱਥੋਂ ਦੇ ਹੁਕਮਰਾਨ ਪ੍ਰਵਾਸੀ ਮਜਦੂਰਾਂ ਦੇ ਵੋਟਰ ਕਾਰਡ, ਰਾਸ਼ਨ ਕਾਰਡ ਬਣਾ ਕੇ ਇੱਕ ਸਾਜਿਸ਼ ਤਹਿਤ ਪੰਜਾਬ ਜਿੱਥੇ ਸਿੱਖ ਕੌਮ ਦੀ ਬਹ ੁਗਿਣਤੀ ਹੈ, ਉਸਨੂੰ ਘੱਟ ਗਿਣਤੀ ਵਿੱਚ ਕਰਨਾ ਚਾਹੁੰਦੇ ਹਨ । ਇਸ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
3- ਬੇਰੁਜਗਾਰੀ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਅਤੇ ਚੀਨ ਨਾਲ ਵਪਾਰ ਦੇ ਰਸਤੇ ਖੋਲੇ ਜਾਣ : ਤੀਸਰੇ ਮਤੇ ਰਾਹੀਂ ਇਹ ਮੰਗ ਕੀਤੀ ਜਾਂਦੀ ਹੈ ਕਿ ਇੱਥੋਂ ਦੀ ਬੇਰੁਜਗਾਰੀ ਨੂੰ ਖਤਮ ਕਰਨ ਲਈ ਗੁਆਂਢੀ ਮੁਲਕਾਂ ਚੀਨ ਅਤੇ ਪਾਕਿਸਤਾਨ ਨਾਲ ਹਰ ਖੇਤਰ ਵਿੱਚ ਵਪਾਰ ਦੇ ਰਸਤੇ ਖੋਲੇ ਜਾਣ ਤਾਂ ਜੋ ਇੱਥੋਂ ਦੀ ਬੇਰੁਜਗਾਰੀ ਨੂੰ ਘੱਟ ਕਰਨ ਵਿੱਚ ਮੱਦਦ ਮਿਲ ਸਕੇ ਅਤੇ ਇੱਥੋਂ ਦੇ ਮਾਲੀ ਹਾਲਾਤਾਂ ਨੂੰ ਵਧੇਰੇ ਮਜਬੂਤ ਬਣਾਇਆ ਜਾ ਸਕੇ । ਜਦੋਂ ਵੀ ਹਿੰਦ ਹਕੂਮਤ ਨੇ ਕਿਸੇ ਮੰਦਭਾਵਨਾ ਅਧੀਨ ਪਾਕਿਸਤਾਨ ਜਾਂ ਚੀਨ ਨਾਲ ਜੰਗ ਲਾਉਣ ਦੀ ਗੁਸਤਾਖ਼ੀ ਕੀਤੀ ਤਾਂ ਸਿੱਖ ਕੌਮ ਹਿੰਦੁਤਵ ਹਕੂਮਤ ਦਾ ਬਿਲਕੁੱਲ ਸਾਥ ਨਹੀਂ ਦੇਵੇਗੀ । ਸਿੱਖ ਕੌਮ ਆ ਬੈਲ ਮੈਨੂ ਮਾਰ ਦੀ ਕਹਾਵਤ ਨੂੰ ਕਿਊਂ ਪੂਰਨ ਕਰੇਗੀ ?
4- ਪੰਜਾਬ ਅਤੇ ਪੰਜਾਬੀਆਂ ਨੂੰ ਮਾਲੀ ਤੌਰ ਤੇ ਕਮਜੌਰ ਕਰਨ ਦੀ ਸੋਚ ਨੂੰ ਪੂਰਨ ਨਹੀਂ ਹੋਣ ਦਿੱਤਾ ਜਾਵੇਗਾ : ਕਾਂਗਰਸ, ਬੀ.ਜੇ.ਪੀ. ਅਤੇ ਬਾਦਲ ਦਲ ਦੀ ਜ਼ਮਾਤਾਂ ਦਾ ਪੰਜਾਬ ਸੂਬੇ ਜਾਂ ਇੱਥੋਂ ਦੇ ਨਿਵਾਸੀਆਂ ਨਾਲ ਕੋਈ ਲਗਾਵ ਨਹੀਂ । ਉਹ ਕੇਵਲ ਸਿਆਸੀ ਤੋਰ ਤੇ ਰਾਜ ਭਾਗ ਉਤੇ ਕਾਬਹੋਣ ਤੱਕ ਸੀਮਿਤ ਹਨ। ਇਹ ਜ਼ਮਾਤਾਂ ਆਪੋ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਇੱਥੋਂ ਦੇ ਵਿਕਾਸ ਦੀਆਂ ਗੱਲਾਂ ਜਰੂਰ ਕਰਦੀਆਂ ਹਨ ਪਰ ਅਮਲੀ ਰੂਪ ਵਿੱਚ ਕੋਈ ਵਿਕਾਸ ਨਹੀਂ ਕਰ ਸਕੀਆਂ । ਸਾਡੇ ਜੀਮੀਂਦਾਰਾਂ ਦੇ ਉਤਪਾਦਨ ਗੋਭੀ ਅਤੇ ਆਲੂ ਸੜ੍ਹਕਾਂ ਉਤੇ ਰੁਲ ਰਹੇ ਹਨ । ਬਾਸਮਤੀ ਜਿਸਦੀ ਕੀਮਤ 3000-4000 ਹੋਣੀ ਚਾਹੀਦੀ ਹੈ ਉਹ ਉਸਦੀ ਕੀਮਤ 1400 ਦਿੱਤੀ ਜਾ ਰਹੀ ਹੈ । ਨਰਮੇ ਦੀ ਫਸਲ ਜਿਸਦੀ ਕੀਮਤ 4000 ਹੋਣੀ ਚਾਹੀਦੀ ਹੈ ਉਹ 1700/1800 ਹੈ , ਜਦੋਂ ਕਿ ਜੀਮੀਂਦਾਰਾਂ ਦਾ ਕਿੱਤਾ ਸਿੱਖ ਕੌਮ ਦੀ ਰੀੜ੍ਹ ਦੀ ਹੱਡੀ ਹੈ । ਜੀਮੀਂਦਾਰ ਨੂੰ ਮਾਲੀ ਤੌਰ ਤੇ ਕਮਜੋਰ ਕਰਕੇ ਇਸ ਖੇਤੀ ਪ੍ਰਧਾਨ ਸੂਬੇ ਨਾਲ ਬੇਇਨਸਾਫੀਆਂ ਕਰਕੇ ਅਸਲੀਅਤ ਵਿੱਚ ਹਿੰਦ ਹਕੂਮਤ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਮਾਲੀ ਤੌਰ ਤੇ ਕਮਜੋਰ ਕਰਨ ਦੀ ਸਾਜਿਸ਼ ਤੇ ਕੰਮ ਕਰ ਰਹੀ ਹੈ । ਇਸੇ ਤਰ੍ਹਾਂ ਇੱਥੋਂ ਦਾ ਉਦਯੋਗਪਤੀ ਬਿਜ਼ਲੀ ਦੀ ਚੋਰੀ ਕਰਕੇ ਦਿਹਾਤੀ ਇਲਾਕਿਆਂ ਨੂੰ ਮਿਲਣ ਵਾਲੀ ਬਿਜ਼ਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ । ਟੈਕਸਾਂ ਦੀ ਚੋਰੀ ਕਰਕੇ , ਵਿਕਾਸ ਉਤੇ ਖਰਚ ਹੋਣ ਵਾਲੇ ਧੰਨ ਦੌਲਤ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ । ਖਾਲਿਸਤਾਨ ਸਟੇਟ ਵਿੱਚ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ।
5- ਹਿੰਦੁਤਵ ਹਕੂਮਤਾਂ ਬਾਬਰ-ਜਾਬਰ ਵਾਲੀ ਸੋਚ ਉਤੇ ਅਮਲ ਕਰ ਰਹੀਆਂ ਹਨ : ਹਿੰਦੁਤਵ ਹਕੂਮਤ ਵਲੋਂ ਸਿੱਖ ਕੌਮ ਨੂੰ ਗੁਲਾਮ ਬਨਾਉਣ ਦੀ ਸੋਚ ਅਧੀਨ ਲੰਬੇ ਸਮੇਂ ਤੋਂ ਹਰ ਖੇਤਰ ਵਿੱਚ ਵਿਤਕਰੇ ਜਾਰੀ ਹਨ ਅਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਕੇ ਬਾਬਰ ਦੀ ਤਰ੍ਹਾਂ ਜ਼ਬਰ ਕੀਤਾ ਜਾ ਰਿਹਾ ਹੈ । ਕਾਂਗਰਸ, ਬੀ.ਜੇ.ਪੀ., ਸੀ.ਪੀ.ਆਈ., ਸੀ.ਪੀ.ਐਮ. ਉਤੇ ਹਿੰਦੁਤਵ ਹਕੂਮਤ ਨੇ ਕਾਠੀ ਪਾਈ ਹੋਈ ਹੈ । ਜਦੋਂ ਕਿ ਸਿੱਖ ਕੌਮ ਹਮੇਸ਼ਾ ਬਾਬਰਾਂ ਅਤੇ ਜ਼ਾਬਰਾਂ ਵਿਰੁੱਧ ਜੂਝਦੀ ਆਈ ਹੈ । ਦੁਖ ਅਤੇ ਅਫਸੋਸ ਹੈ ਕਿ ਦਮਦਮੀ ਟਕਸਾਲ ਅਤੇ ਸੰਤ ਸਮਾਜ਼ ਬਾਬਰ ਅਤੇ ਜ਼ਾਬਰ ਦੀ ਸੋਚ ਰੱਖਣ ਵਾਲੇ ਬਾਦਲ-ਬੀ.ਜੇ.ਪੀ. ਹਕੂਮਤ ਦੀ ਗੁਲਾਮ ਬਣ ਚੁੱਕੇ ਹਨ। ਜੇਕਰ ਟਕਸਾਲ ਅਤੇ ਸੰਤ ਸਮਾਜ਼ ਨੇ ਆਪਣੇ ਡੇਰਿਆਂ ਨੂੰ ਪ੍ਰਫੁੱਲਤ ਕਰਨਾ ਹੈ ਅਤੇ ਧੰਨ ਦੌਲਤਾਂ ਦੇ ਭੰਡਾਰ ਜਮ੍ਹਾਂ ਕਰਨੇ ਹਨ , ਤਦ ਹੀ ਇਹ ਲੋਕ ਜਾਬਰ ਸੋਚ ਵਾਲੀ ਸਰਕਾਰ ਦੇ ਨਾਲ ਰਲ੍ਹ ਗਏ ਹਨ । ਵਰਨਾ ਸੰਤ ਸਮਾਜ਼ ਅਤੇ ਦਮਦਮੀ ਟਕਸਾਲ ਜੋ ਬਾਬਾ ਦੀਪ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਵਾਲੀ ਸੰਸਥਾਵਾਂ ਨੂੰ ਸਰਕਾਰ ਨਾਲ ਰਲਣ ਦੀ ਕੀ ਜਰੂਰਤ ਹੈ ? ਇਹ ਮੁੱਖ ਕਾਰਨ ਹਨ ਕਿ ਖਾਲਿਸਤਾਨ ਭਿੰਡਰਾਂ ਵਾਲਿਆਂ ਦੀ ਫੋਟੋਆਂ ਵਾਲੀਆਂ ਟੀ-ਸ਼ਰਟਾਂ ਨੂੰ ਫੜ੍ਹ ਕੇ ਅਤੇ ਦਿੱਲੀ ਵਿੱਚ ਬੱਬਰ ਖਾਲਸਾ ਦੇ ਨਾਮ ਦੀ ਵਰਤੋਂ ਕਰਕੇ ਸਿੱਖ ਨੌਜਵਾਨਾਂ ਦੀ ਫੜੋ ਫੜੀ ਕਰਕੇ ਸਿੱਖ ਕੌਮ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ, ਅਜਿਹੀਆਂ ਸਾਜਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ।
6- ਫਾਂਸੀ ਦੀ ਸਜ਼ਾ ਖਤਮ ਹੋਵੇ : ਜਦੋਂ ਸੰਸਾਰ ਦੇ 135 ਮੁਲਕਾਂ ਦੀਆਂ ਹਕੂਮਤਾਂ ਨੇ ਆਪੋ ਆਪਣੀਆਂ ਪਾਰਲੀਮੈਂਟ ਵਿੱਚ ਕਾਨੂੰਨ ਪਾਸ ਕਰਕੇ ਗੈਰ ਇਨਸਾਨੀ ਤਰੀਕੇ ਦਿੱਤੀ ਜਾਣ ਵਾਲੀ ਫਾਂਸੀ ਦੀ ਸਜ਼ਾ ਨੂੰ ਖਤਮ ਕਰ ਦਿੱਤਾ ਹੈ ਅਤੇ ਸੰਸਾਰ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸੋਚ ਵੱਲ ਵਧ ਰਿਹਾ ਹੈ, ਉਸ ਸਮੇਂ ਵੀ ਜਾਬਰ ਹਿੰਦ ਹਕੂਮਤ ਵਲੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਅਤੇ ਮੁਸਲਿਮ ਆਗੂ ਅਫਜ਼ਲ ਗੁਰੂ ਵਰਗਿਆਂ ਨੂੰ ਫਾਂਸੀ ਦੇਣ ਲਈ ਹਿੰਦੁਤਵ ਤਾਕਤਾਂ ਵਲੋਂ ਸ਼ੋਰ ਮਚਾਉਣ ਦੀ ਕਾਰਵਾਈ ਸਿੱਖ ਅਤੇ ਮੁਸਲਿਮ ਵਿਰੋਧੀ ਸੋਚ ਨੂੰ ਪ੍ਰਤੱਖ ਕਰਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਢੰਗ ਨਾਲ ਮੰਗ ਕਰਦਾ ਹੈ ਕਿ ਹਿੰਦ ਹਕੂਮਤ ਫਾਂਸੀ ਦੀ ਸਜਾ ਤੁਰੰਤ ਖ਼ਤਮ ਕਰੇ ।
7- ਭਗਵਤ ਗੀਤਾ ਦੇ ਮੁੱਦੇ ਉਤੇ ਸਖ਼ਤ ਨੋਟਿਸ ਲੈਣਾ ਲੇਕਿਨ ਦਸਤਾਰ ਦੇ ਮੁੱਦੇ ਤੇ ਚੁੱਪੀ ਸਰਕਾਰ ਦੀ ਵਿਤਕਰੇ ਭਰੀ ਨੀਤੀ : ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਜਦੋਂ ਰੂਸ ਨੇ ਭਗਵਤ ਗੀਤਾ ਉਤੇ ਪਾਬੰਦੀ ਲਗਾ ਦਿੱਤੀ ਤਾਂ ਹਿੰਦ ਦੀ ਪਾਰਲੀਮੈਂਟ ਅਤੇ ਹਿੰਦੁਤਵ ਹਕੂਮਤ ਨੇ ਝੱਟ ਉਸਦਾ ਸਖ਼ਤ ਨੋਟਿਸ ਲੈਂਦਿਆਂ ਰੂਸ ਵਿੱਚ ਭਗਵਤ ਗੀਤਾ ਉਤੇ ਲਗਾਈ ਗਈ ਪਾਬੰਦੀ ਨੂੰ ਹਟਾਉਣ ਲਈ ਹਰਕਤ ਵਿੱਚ ਆ ਗਈਆਂ । ਲੇਕਿਨ ਜਦੋਂ ਲੰਮੇ ਸਮੇਂ ਤੋਂ ਸਿੱਖ ਕੌਮ ਦੀ ਦਸਤਾਰ ਉਤੇ ਕਈ ਮੁਲਕਾਂ ਵਿੱਚ ਪਾਬੰਦੀ ਲਗਾਈ ਹੋਈ ਹੈ ਤਾਂ ਇਸ ਅਤਿ ਸੰਜੀਦਾ ਮੁੱਦੇ ਉਤੇ ਪਾਰਲੀਮੈਂਟ ਅਤੇ ਹਿੰਦ ਹਕੂਮਤ ਵਲੋਂ ਚੁੱਪੀ ਵੱਟ ਰੱਖਣੀ ਦੋਹਰੇ ਮਾਪਦੰਡ ਨੁੰ ਪ੍ਰਤੱਖ ਕਰਦੀ ਹੈ ਜੋ ਤੁਰੰਤ ਬੰਦ ਹੋਵੇ ।
8- ਚੋਣਾ ਵਿੱਚ ਹੋਣ ਵਾਲੀਆਂ ਹੇਰਾ-ਫੇਰੀਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ : ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਭਾਵੇਂ ਹਿੰਦ ਦੀ ਹਕੂਮਤ ਹੋਵੇ ਜਾਂ ਪੰਜਾਬ ਵਰਗੇ ਸੂਬਿਆਂ ਦੀ , ਇਹ ਹਕੂਮਤਾਂ ਆਪਣੇ ਜੀ-ਹਜ਼ੂਰੀ ਕਰਨ ਵਾਲੇ ਰਿਸ਼ਵਤਖੋਰ ਅਫਸਰਸ਼ਾਹੀ ਨਾਲ ਮਿਲ ਕੇ ਚੋਣਾਂ ਵਿੱਚ ਬੂਥਾਂ ਉਤੇ ਕਬਜ਼ੇ ਵੀ ਕਰਵਾਉਂਦੀ ਹੈ ਅਤੇ ਜਾਲ੍ਹੀ ਵੋਟਾਂ ਵੀ ਭੁਗਤਾਉਂਦੀ ਹੈ । ਚੋਣ ਕਮਿਸ਼ਨ ਭਾਰਤ ਅਜਿਹਾ ਪ੍ਰਬੰਧ ਕਰੇ ਜਿਸ ਨਾਲ 30 ਜਨਵਰੀ 2012 ਨੂੰ ਹੋਣ ਵਾਲੀਆਂ ਪੰਜਾਬ ਦੀਆਂ ਚੋਣਾ ਨਿਰਪੱਖ, ਸਾਫ਼-ਸੁੱਥਰੀਆਂ ਅਤੇ ਇਨਸਾਫ਼ ਪਸੰਦ ਢੰਗ ਨਾਲ ਹੋ ਸਕਣ । ਸਹੀ ਮਾਇਨਿਆਂ ਵਿੱਚ ਲੋਕ ਫਤਵੇ ਦੀ ਕਦਰ ਹੋ ਸਕੇ । ਇੱਥੇ ਇਹ ਵਰਨਣ ਕਰਨਾ ਜਰੂਰੀ ਹੈ ਕਿ ਐਸ.ਜੀ.ਪੀ.ਸੀ. ਦੀਆਂ 18 ਸਤੰਬਰ ਨੂੰ ਹੋਈਆਂ ਚੋਣਾਂ ਵਿੱਚ ਮੁੱਖ ਚੋਣ ਕਮਿਸ਼ਨਰ ਗੁਰੂਦੁਆਰਾ ਚੋਣਾ ਜਸਟਿਸ ਐਚ.ਐਸ.ਬਰਾੜ, ਮੁੱਖ ਸਕੱਤਰ ਐਸ.ਸੀ.ਅੱਗਰਵਾਲ, ਸ਼੍ਰੀ ਡੀ.ਐਸ.ਬੈਂਸ ਗ੍ਰਹਿ ਸਕੱਤਰ ਅਤੇ ਉਸ ਸਮੇਂ ਦੇ ਡੀ.ਜੀ.ਪੀ. ਸ਼੍ਰੀ ਪੀ.ਐਸ.ਗਿੱਲ ਨੇ ਬਾਦਲ ਦਲੀਆਂ ਨਾਲ ਮਿਲ ਕੇ ਬੂਥਾਂ ਉਤੇ ਕਬਵੀ ਕਰਵਾਏ ਅਤੇ ਜਾਲ੍ਹੀ ਵੋਟਾਂ ਵੀ ਭੁਗਤਾਈਆਂ । ਸਾਡੇ ਵਲੋਂ ਅਜਿਹੀ ਅਫਸਰਸ਼ਾਹੀ ਵਿਰੁੱਧ ਸ਼ਿਕਾਇਤ ਕਰਨ ਤੇ ਕੋਈ ਕਾਰਵਾਈ ਨਾ ਹੋਣਾ ਵੀ ਆਪਣੇ ਆਪ ਵਿੱਚ ਵੱਡੀ ਬੇਇਨਸਾਫ਼ੀ ਹੈ । ਅਜਿਹੀ ਅਫਸਰਸ਼ਾਹੀ ਦੇ ਰਹਿੰਦਿਆਂ ਪੰਜਾਬ ਚੋਣਾ ਨਿਰਪੱਖ, ਸਾਫ਼ ਸੁੱਥਰੀਆਂ ਅਤੇ ਇਨਸਾਫ਼ ਪਸੰਦ ਕਿਵੇਂ ਹੋ ਸਕਣਗੀਆਂ ?
ਟਿਊਨੇਸ਼ੀਆ, ਮਿਸਰ, ਲੀਬੀਆ, ਸੀਰੀਆ, ਯਮਨ ਅਤੇ ਹੁਣ ਰੂਸ ਵਿੱਚ ਲੋਕਾਂ ਨੇ ਅਜਿਹੀਆਂ ਹਕੂਮਤਾਂ ਵਿਰੁੱਧ ਬਗਾਵਤਾਂ ਕੀਤੀਆਂ ਹਨ । ਜੇਕਰ ਚੋਣ ਕਮਿਸ਼ਨ ਭਾਰਤ ਨਿਰਪੱਖ ਅਤੇ ਸਾਫ਼ ਸੁਥਰੀਆਂ ਚੋਣਾ ਦਾ ਪ੍ਰਬੰਧ ਨਾ ਕਰ ਸਕਿਆ ਤਾਂ ਇੱਥੇ ਵੀ ਲੋਕਾਂ ਵਲੋਂ ਸੜ੍ਹਕਾਂ ਤੇ ਆ ਕੇ ਬਗਾਵਤ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਰਹਿ ਜਾਵੇਗਾ । ਇਸ ਲਈ ਚੋਣ ਕਮਿਸ਼ਨ ਅਮਲੀ ਰੂਪ ਵਿੱਚ ਨਿਰਪੱਖ ਅਤੇ ਸਾਫ਼ ਸੁਥਰੀਆਂ ਚੋਣਾ ਕਰਵਾਉਣ ਦਾ ਪ੍ਰਬੰਧ ਕਰੇ ।
9- ਪਰਿਵਾਰਵਾਦ ਦੇ ਕਬਜ਼ੇ ਵਾਲੀ ਸਿਆਸਤ ਲੋਕ ਵਿਰੋਧੀ ਮੰਦਭਾਗਾ ਰੁਝਾਨ : ਭਾਵੇਂ ਕਾਂਗਰਸ ਹੋਵੇ, ਬੀ.ਜੇ.ਪੀ., ਬਾਦਲ ਦਲ, ਸੀ.ਪੀ.ਆਈ.., ਸੀ.ਪੀ.ਐਮ., ਪੀ.ਪੀ.ਪੀ. ਸਭ ਸਿਆਸੀ ਜਮਾਤਾਂ ਦੇ ਮੁੱਖੀ ਆਪੋ ਆਪਣੇ ਕਟੁੰਬਾ , ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੇ ਨਾਕਾਬਲ ਮੈਂਬਰਾਂ ਨੁੰ ਸਿਆਸਤ ਵਿੱਚ ਅੱਗੇ ਲਿਆਉਣ ਲਈ ਤਰਲੋਮੱਛੀ ਹੋ ਰਹੀਆਂ ਹਨ । ਕੋਈ ਵੀ ਜਮਾਤ ਪੰਜਾਬ ਸੂਬੇ ਜਾਂ ਸਿੱਖ ਕੌਮ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਇਮਾਨਦਾਰ ਨਹੀਂ । ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਮਸਲਾ ਹੋਵੇ, ਰੀਪੇਰੀਅਨ ਕਾਨੂੰਨ ਅਨੂਸਾਰ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀਆਂ ਦਾ ਮਸਲਾ ਹੋਵੇ , ਪੰਜਾਬੀ ਬੋਲਦੇ ਇਲਾਕੇ ਹੋਣ, ਇੱਥੋਂ ਦੀ ਬੇਰੁਜਗਾਰੀ ਦੂਰ ਕਰਨ ਦਾ ਮੁੱਦਾ ਹੋਵੇ, ਸਿੱਖ ਕੌਮ ਦੀ ਦਸਤਾਰ, ਕ੍ਰਿਪਾਨ, ਆਨੰਦ ਮੈਰਿਜ਼ ਐਕਟ ਦੇ ਸੰਜੀਦਾ ਮਸਲੇ ਹੋਣ, ਵਿਧਾਨ ਦੀ ਧਾਰਾ-25 ਨੂੰ ਖ਼ਤਮ ਕਰਨ, ਜੇਲ੍ਹਾਂ ਵਿੱਚ ਬੰਦੀ ਸਿੱਖ ਨੌਜਵਾਨਾਂ ਨੂੰ ਰਿਹਾ ਕਰਾਉਣ ਜਾਂ ਪ੍ਰੌਫੈਸਰ ਭੁੱਲਰ ਅਤੇ ਅਫ਼ਜਲ ਗੁਰੂ ਦੀਆਂ ਫਾਂਸੀਆਂ ਨੂੰ ਖ਼ਤਮ ਕਰਾਉਣ ਦੇ ਮਸਲੇ ਹੋਣ, ਇਨਾਂ ਉਪਰੋਕਤ ਜਮਾਤਾਂ ਨੇ ਹਕੂਮਤਾਂ ਵਿੱਚ ਰਹਿੰਦੇ ਹੋਏ ਇਨਾਂ ਮਸਲਿਆਂ ਨੂੰ ਕਦੇ ਵੀ ਹੱਲ ਨਹੀਂ ਕੀਤਾ ।
10- ਸੈਟਰਲ ਹਕੂਮਤ ਅਤੇ ਉਸਦੀਆਂ ਖੁਫ਼ੀਆ ਏਜੰਸੀਆਂ ਵਲੋਂ ਸੰਤ ਭਿੰਡਰਾਂ ਵਾਲਿਆਂ ਨੂੰ ਆਈ.ਐਸ.ਆਈ. ਦਾ ਏਜੰਟ ਗਰਦਾਨਣਾ ਅਤਿ ਨਿੰਦਣਯੋਗ : ਹਰ ਕੌਮ ਦੇ ਆਪੋ ਆਪਣੇ ਨਾਇਕ ਹੁੰਦੇ ਹਨ । ਜਿਵੇਂ ਹਿੰਦੂਆਂ ਦਾ ਮਹਾਤਮਾ ਗਾਂਧੀ । ਇਸੇ ਤਰ੍ਹਾਂ ਸਿੱਖ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹਨ । ਹਿੰਦ ਹਕੂਮਤ ਅਤੇ ਉਸਦੀਆਂ ਏਜੰਸੀਆਂ ਵਲੋਂ ਇੱਕ ਪਾਸੇ ਤਾਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੰਤ ਭਿੰਡਰਾਂ ਵਾਲੇ ਆਈ.ਐਸ.ਆਈ. ਦੇ ਏਜੰਟ ਹਨ । ਦੂਜੇ ਪਾਸੇ ਦਿੱਲੀ ਤੋਂ ਪ੍ਰਕਾਸ਼ਤ ਹੋਣ ਵਾਲੇ ਇੰਗਲਿਸ਼ ਮੈਗਜੀਨ ਇੰਡੀਆ ਟੁਡੇ ਜਿਸਦੇ ਐਡੀਟਰ ਸ਼੍ਰੀ ਐਮ.ਜੇ.ਅਕਬਰ ਕੱਟੜਵਾਦੀ ਹਿੰਦੂ ਹਨ, ਵਲੋਂ 26 ਦਸੰਬਰ 2011 ਦੇ ਐਡੀਸ਼ਨ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਆਈ.ਐਸ.ਆਈ. ਦਾ ਏਜੰਟ ਲਿਖ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਦਿੱਲੀ ਅਤੇ ਪੰਜਾਬ ਵਿੱਚ ਫੜੇ ਸਿੱਖ ਨੌਜਵਾਨਾਂ ਨੂੰ ਬੱਬਰ ਖਾਲਸਾ ਦੇ ਮੈਂਬਰ ਦੱਸ ਕੇ ਕਿਹਾ ਜਾ ਰਿਹਾ ਹੈ ਕਿ ਇਹ ਨੌਜਵਾਨ ਸਿਰਸੇ ਵਾਲੇ ਸਾਧ, ਨੂਰਮਹਲਿਏ ਆਸ਼ੁਤੋਸ਼ ਅਤੇ ਰੋਪੜ੍ਹ ਵਾਲੇ ਭਨਿਆਰੇ ਵਾਲੇ ਸਾਧ ਨੂੰ ਅਤੇ ਹੋਰ ਸਿਆਸੀ ਸ਼ਖਸੀਅਤਾਂ ਨੂੰ ਮਾਰਨਾ ਚਾਹੁੰਦੇ ਸਨ । ਜਦੋਂ ਕਿ ਇਹ ਵੀ ਪ੍ਰਚਾਰ ਕੀਤਾ ਗਿਆ ਹੈ ਕਿ ਇਹ ਨੌਜਵਾਨ ਦਿੱਲੀ ਵਿੱਚ ਆਪਣਾ ਬੇਸ ਬਣਾ ਰਹੇ ਸਨ । ਇਹ ਦੋਵੇਂ ਗੱਲਾਂ ਆਪਸ ਵਿੱਚ ਕਿਸੇ ਵੀ ਨੁਕਤੇ ਤੇ ਮੇਲ ਨਹੀਂ ਖਾਂਦੀਆਂ । ਜਿਸਤੋਂ ਇਹ ਪ੍ਰਤੱਖ ਸਾਬਤ ਹੋ ਜਾਂਦਾ ਹੈ ਕਿ ਸਿੱਖ ਕੌਮ ਨੂੰ ਕੇਵਲ ਬਦਨਾਮ ਕਰਨ ਲਈ ਅਜਿਹੇ ਸੋਸ਼ੇ ਛੱਡੇ ਜਾ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅ) ਆਪਣੇ ਕੌਮੀ ਨਾਇਕਾਂ ਉਤੇ ਕੀਤੇ ਜਾਣ ਵਾਲੇ ਹਮਲਿਆਂ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰੇਗਾ । ਜੇਕਰ ਸੰਤ ਭਿੰਡਰਾਂ ਵਾਲੇ ਆਈ.ਐਸ.ਆਈ. ਦੇ ਏਜੰਟ ਹਨ ਤਾਂ ਅਸੀਂ ਸਾਰੇ ਵੀ ਆਈ.ਐਸ.ਆਈ.ਦੇ ਏਜੰਟ ਹਾਂ । ਸਾਡੇ ਉਤੇ ਕਾਨੂੰਨੀ ਕਾਰਵਾਈ ਕਰਨ । ਸੱਚ ਦਾ ਸੱਚ ਅਤੇ ਝੂਠ ਦਾ ਝੂਠ ਸਾਹਮਣੇ ਆ ਜਾਵੇਗਾ।
11- ਫਖ਼ਰ-ਏ-ਕੌਮ ਅਤੇ ਪੰਥ ਰਤਨ ਵਰਗੇ ਉਚੇ ਸਨਮਾਨ ਦੇ ਕਾਬਲ ਬਾਦਲ ਦਲੀਏ ਕਤਈ ਨਹੀਂ ਹੋ ਸਕਦੇ : ਅੱਜ ਦਾ ਇੱਕਠ ਸਿੱਖ ਕੌਮ ਦੇ ਜੱਥੇਦਾਰ ਸਾਹਿਬਾਨ , ਅਤੇ ਸਿੱਖ ਕੌਮ ਨੂੰ ਅਪੀਲ ਕਰਦਾ ਹੈ ਕਿ ਬੀਤੇ ਇਤਿਹਾਸ ਵਿੱਚ ਗੁਰੂ ਸਾਹਿਬਾਨ ਜਾਂ ਸਿੱਖ ਕੋਮ ਦੇ ਰਹਿਨੁਮਾਵਾਂ ਅਤੇ ਬੁੱਧੀ ਜੀਵੀਆਂ ਵਲੋਂ ਜੋ ਕਿਸੇ ਸ਼ਖਸੀਅਤ ਨੂੰ ਉਪਰੋਕਤ ਫਖ਼ਰ-ਏ-ਕੌਮ ਜਾਂ ਪੰਥ ਰਤਨ ਦੇ ਰੁਤਬੇ ਦਿੱਤੇ ਗਏ ਹਨ , ਉਹ ਉਨਾਂ ਦੀਆਂ ਪੰਥ ਅਤੇ ਮਨੁੱਖਤਾ ਪ੍ਰਤੀ ਨਿਰਸਵਾਰਥ ਸੇਵਾਂਵਾਂ ਅਤੇ ਕੁਰਬਾਨੀਆਂ ਲਈ ਦਿੱਤੇ ਜਾਂਦੇ ਸਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਕੁਝ ਪਿਛਲੇ ਸਮੇਂ ਤੋਂ ਸਾਡੇ ਜੱਥੇਦਾਰ ਸਾਹਿਬਾਨ ਸਿਆਸੀ ਆਗੂਆਂ ਦੀ ਗੁਲਾਮੀ ਨੂੰ ਪ੍ਰਵਾਨ ਕਰਕੇ ਅਜਿਹੇ ਰੁਤਬੇ ਉਨਾਂ ਲੋਕਾਂ ਨੂੰ ਦੇਣ ਲੱਗ ਪਏ ਹਨ ਜਿਨ੍ਹਾਂ ਦਾ ਜੀਵਨ ਦਾਗੋ-ਦਾਗੀ ਅਤੇ ਗੈਰ ਸਿਧਾਂਤਕ ਹੋਇਆ ਪਿਆ ਹੈ । ਇਹ ਰੁਝਾਨ ਅਤਿ ਮੰਦਭਾਗਾ ਅਤੇ ਸਿੱਖੀ ਸਿਧਾਂਤਾਂ ਨੂੰ ਚੁਣੌਤੀ ਦੇਣ ਵਾਲਾ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ । ਜੋ ਬੰਦ ਹੋਣਾ ਚਾਹੀਦਾ ਹੈ । ਸ੍ਰ: ਪ੍ਰਕਾਸ਼ ਸਿੰਘ ਬਾਦਲ ਉਪਰੋਕਤ ਫਖ਼ਰ-ਏ-ਕੌਮ ਜਾਂ ਪੰਥ ਰਤਨ ਦੇ ਬਿਲਕੁੱਲ ਕਾਬਨਹੀਂ ਹਨ । ਇਸੇ ਲਈ ਹੀ ਹਿੰਦ ਦੇ ਅਤੇ ਵਿਦੇਸ਼ਾਂ ਦੇ ਹਰ ਕੋਨੇ ਵਿਚੋਂ ਇਸ ਐਲਾਨੇ ਗਏ ਸਨਮਾਨ ਵਿਰੁੱਧ ਜੋਰਦਾਰ ਆਵਾਜ਼ ਉਠੀ ਹੈ । ਜੱਥੇਦਾਰ ਸਾਹਿਬਾਨ ਨੂੰ ਕੌਮੀ ਆਵਾਜ਼ ਨੂੰ ਜਰੂਰ ਸੁਣ ਲੈਣਾ ਚਾਹੀਦਾ ਹੈ ।
ਜਦੋਂ ਹਿੰਦੁਤਵ ਹਕੂਮਤ , ਮੁਤਸੱਵੀ ਜਮਾਤਾਂ , ਇੱਥੋਂ ਦੇ ਬਹੁਤੇ ਅਖ਼ਵਾਰ ਅਤੇ ਮੀਡੀਆ ਵਲੋਂ ਨਿਰਅਧਾਰ ਤਰੀਕੇ ਸਿੱਖ ਕੌਮ ਵਿਰੁੱਧ ਸਾਜਿਸ਼ਾਂ ਅਧੀਨ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਕੰਮ ਵਿੱਚ ਕਾਂਗਰਸ, ਬੀ.ਜੇ.ਪੀ., ਬਾਦਲ ਦਲ, ਸੀ.ਪੀ.ਆਈ., ਸੀ.ਪੀ.ਐਮ., ਪੀ.ਪੀ.ਪੀ., ਆਦਿ ਰਲੀਆਂ ਹੋਈਆਂ ਹਨ ਤਾਂ ਅਜਿਹੇ ਸਮੇਂ ਸਿੱਖ ਕੌਮ ਕੋਲ ਇੱਕੋ ਇੱਕ ਜਮਹੂਰੀਅਤ ਅਤੇ ਅਮਨ ਪੰਸਦ ਢੰਗ ਹੈ ਕਿ ਅਜਿਹੇ ਸਾਜਿਸ਼ਕਾਰੀਆਂ ਨੂੰ ਆਪਣੇ ਵੋਟ ਹੱਕ ਬੈਲੇਟ ਪੇਪਰ ਦੀ ਸਹੀ ਵਰਤੋਂ ਕਰਕੇ ਹਕੂਮਤਾਂ ਤੋਂ ਦੂਰ ਰੱਖਿਆ ਜਾਵੇ ਅਤੇ ਰਾਜ ਪ੍ਰਬੰਧ ਉਤੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਸਹੀ ਸੋਚ ਵਾਲੀ ਜਮਾਤ ਅਤੇ ਉਸਦੇ ਉਮੀਦਵਾਰਾਂ ਨੂੰ ਆਪਣੀਆਂ ਵੋਟਾਂ ਰਾਹੀਂ ਪ੍ਰਬੰਧ ਵਿੱਚ ਅੱਗੇ ਲਿਆਂਦਾ ਜਾਵੇ ।
12- ਜੀਮੀਂਦਾਰਾਂ, ਮੁਲਾਜ਼ਮ, ਮਜ਼ਦੂਰ ਅਤੇ ਵਿਦਿਆਰਥੀ ਵਰਗ ਨਾਲ ਹੋ ਰਹੇ ਜ਼ਬਰ ਅਸਹਿ : ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਕਿਸੇ ਕੌਮ ਅਤੇ ਮੁਲਕ ਦੇ ਅਮਨ ਚੈਨ ਨੂੰ ਕਾਇਮ ਰੱਖਣ ਲਈ ਇਹ ਜਰੂਰੀ ਹੈ ਕਿ ਉਥੋਂ ਦੇ ਸਬੰਧਤ ਜੀਮੀਂਦਾਰ, ਮੁਲਾਜ਼ਮ, ਮਜਦੂਰ ਅਤੇ ਵਿਦਿਆਰਥੀ ਵਰਗ ਪੂਰਨ ਤੌਰ ਤੇ ਸੰਤੁਸ਼ਟ ਹੋਵੇ । ਲੇਕਿਨ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਇੱਥੋਂ ਦੀਆਂ ਹਕੂਮਤਾਂ ਉਪਰੋਕਤ ਵਰਗਾਂ ਵਲੋਂ ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਕਰਨ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਪੁਲਿਸ ਅਤੇ ਫੋਰਸਾਂ ਰਾਂਹੀਂ ਜਬਕੁਚਲ ਰਹੀਆਂ ਹਨ । ਇੱਥੋਂ ਤੱਕ ਕਿ ਔਰਤ ਵਰਗ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ । ਸਿੱਖਾਂ ਦੀਆਂ ਦਸਤਾਰਾਂ ਜ਼ਬਰੀ ਲਾਹ ਕੇ ਤੌਹੀਨ ਕੀਤੀ ਜਾ ਰਹੀ ਹੈ । ਅਜਿਹੀਆਂ ਕਾਰਵਾਈਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਬਿਲਕੁੱਲ ਬਰਦਾਸ਼ਤ ਨਹੀਂ ਕਰੇਗਾ ।
13- ਖੁੱਲੇ ਦਰਸ਼ਨ ਦੀਦਾਰੇ ਦੀ ਭਾਵਨਾ ਦੀ ਪੂਰਤੀ ਲਈ ਕੰਡਿਆਲੀ ਤਾਰ ਅਤੇ ਹੱਦਾਂ ਖ਼ਤਮ ਕਰਾਂਗੇ : ਅੱਜ ਦਾ ਇੱਕਠ ਸਿੱਖ ਕੌਮ ਨੂੰ ਇਹ ਵਿਸ਼ਵਾਸ਼ ਦਿਵਾਉਂਦਾ ਹੈ ਕਿ ਜਿੱਥੇ ਅਸੀਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਿਹ ਸਿੰਘ , ਸ਼ਹੀਦ ਮਾਤਾ ਗੁਜ਼ਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਦੀਆਂ ਸ਼ਹਾਦਤਾਂ ਤੋਂ ਸੇਧ ਲੈਂਦੇ ਹੋਏ ਸੱਚ-ਹੱਕ ਦੀ ਆਵਾਜ਼ ਨੁੰ ਬੁਲੰਦ ਕਰਨ, ਕਿਸੇ ਵੀ ਜਾਬਰ ਹਕੂਮਤ ਅੱਗੇ ਈਨ ਨਾ ਮੰਨਣ ਦੇ ਆਪਣੇ ਮਿਸ਼ਨ ਖਾਲਿਸਤਾਨ ਦੀ ਪ੍ਰਾਪਤੀ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਜੱਦੋ ਜ਼ਹਿਦ ਮੰਜਲ ਪ੍ਰਾਪਤ ਹੋਣ ਤੱਕ ਜਾਰੀ ਰੱਖਾਂਗੇ । ਖਾਲਿਸਤਾਨ ਹੌਂਦ ਵਿੱਚ ਆਉਣ ਉਪਰੰਤ ਪੰਜਾਬ ਦੀ ਸਰਹੱਦ ਤੇ ਹਿੰਦ ਹਕੂਮਤ ਵਲੋਂ ਲਾਈ ਗਈ ਕੰਡਿਆਲੀ ਤਾਰ ਅਤੇ ਹੋਰ ਦੁਨਿਆਵੀ ਹੱਦਾਂ ਨੂੰ ਖ਼ਤਮ ਕਰਨ ਦੀ ਜੁੰਮੇਵਾਰੀ ਨਿਭਾਵਾਂਗੇ । ਤਾਂ ਕਿ ਦੋਵਾਂ ਮੁਲਕਾਂ ਦੇ ਨਿਵਾਸੀ ਜਿੱਥੇ ਆਪਣੇ ਵਪਾਰਾਂ ਵਿੱਚ ਵਾਧਾ ਕਰ ਸਕਣ ਉਥੇ ਧਾਰਮਿਕ , ਇਖ਼ਲਾਕੀ , ਸਭਿਆਚਾਰਕ ਖ਼ਿਆਲਾਤਾਂ , ਸਲੀਕੇ ਅਤੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰ ਸਕਣ।
ਖਾਲਿਸਤਾਨ ਜਿੰਦਾਬਾਦ
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

No comments:
Post a Comment